ਫਿਰ ਤੋਂ ਪਟਰੌਲ, ਡੀਜ਼ਲ ਦੀਆਂ ਘਟੀਆਂ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਭਰ ਵਿਚ ਦਿਵਾਲੀ ਦੀ ਤਿਆਰੀ ਕਰ ਰਹੇ ਲੋਕਾਂ ਲਈ ਪਟਰੌਲ ਅਤੇ ਡੀਜ਼ਲ ਵੀ ਦਿਨੋ ਦਿਨ ਰਾਹਤ ਪਹੁੰਚਾ ਰਹੇੇ ਹਨ। ਪਿਛਲੇ ਕਈ ਦਿਨਾਂ ਤੋਂ ਪਟਰੌਲ ਅਤੇ...

Petrol-Diesel Prices

ਨਵੀਂ ਦਿੱਲੀ : (ਭਾਸ਼ਾ) ਦੇਸ਼ ਭਰ ਵਿਚ ਦਿਵਾਲੀ ਦੀ ਤਿਆਰੀ ਕਰ ਰਹੇ ਲੋਕਾਂ ਲਈ ਪਟਰੌਲ ਅਤੇ ਡੀਜ਼ਲ ਵੀ ਦਿਨੋ ਦਿਨ ਰਾਹਤ ਪਹੁੰਚਾ ਰਹੇੇ ਹਨ। ਪਿਛਲੇ ਕਈ ਦਿਨਾਂ ਤੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ। ਐਤਵਾਰ ਨੂੰ ਵੀ ਦਿੱਲ‍ੀ ਵਿਚ ਪਟਰੌਲ ਦੀਆਂ ਕੀਮਤਾਂ ਵਿਚ 21 ਪੈਸੇ ਪ੍ਰਤੀ ਲਿਟਰ ਦੀ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਰਾਜਧਾਨੀ ਵਿਚ ਪਟਰੌਲ ਦੇ ਮੁੱਲ 78.78 ਰੁਪਏ ਪ੍ਰਤੀ ਲਿਟਰ ਹੋ ਗਏ।  ਉਥੇ ਹੀ ਡੀਜ਼ਲ ਦੇ ਮੁੱਲ 17 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਦੇ ਨਾਲ 73.36 ਰੁਪਏ ਪ੍ਰਤੀ ਲਿਟਰ ਹੋ ਗਏ। 

ਦਿੱਲ‍ੀ ਦੇ ਨਾਲ ਹੀ ਮੁੰਬਈ ਦੇ ਲੋਕਾਂ ਨੂੰ ਵੀ ਪਟਰੌਲ ਅਤੇ ਡੀਜ਼ਲ ਦੇ ਵਧੀਆਂ ਕੀਮਤਾਂ ਤੋਂ ਰਾਹਤ ਮਿਲ ਰਹੀ ਹੈ। ਮੁੰਬਈ ਵਿਚ ਐਤਵਾਰ ਨੂੰ ਪਟਰੌਲ ਦੀਆਂ ਕੀਮਤਾਂ ਵਿਚ 21 ਪੈਸੇ ਦੀ ਕਮੀ ਦਰਜ ਕੀਤੀ ਗਈ। ਇਸ ਤੋਂ ਬਾਅਦ ਇਥੇ ਪਟਰੌਲ ਦੀ ਕੀਮਤ 84.28 ਰੁਪਏ ਪ੍ਰਤੀ ਲਿਟਰ ਹੋ ਗਈ। ਉਥੇ ਹੀ ਡੀਜ਼ਲ ਦੀ ਕੀਮਤਾ ਵਿਚ 18 ਪੈਸੇ ਪ੍ਰਤੀ ਲਿਟਰ ਦੀ ਕਮੀ ਦਰਜ ਕੀਤੀ ਗਈ ਹੈ। ਇਸ ਨਾਲ ਡੀਜ਼ਲ ਦੀ ਕੀਮਤ 76.88 ਰੁਪਏ ਪ੍ਰਤੀ ਲਿਟਰ ਹੋ ਗਈ। 

ਦੱਸ ਦਈਏ ਕਿ ਸ਼ਨਿਚਰਵਾਰ ਨੂੰ ਦਿੱਲ‍ੀ ਵਿਚ ਪਟਰੌਲ ਦੀਆਂ ਕੀਮਤਾਂ ਵਿਚ 19 ਪੈਸੇ ਪ੍ਰਤੀ ਲਿਟਰ ਦੀ ਕਮੀ ਦਰਜ ਕੀਤੀ ਗਈ ਸੀ। ਰਾਜਧਾਨੀ ਵਿਚ ਪਟਰੌਲ ਦੀ ਕੀਮਤ 78.99 ਰੁਪਏ ਪ੍ਰਤੀ ਲਿਟਰ ਹੋ ਗਏ ਸਨ। ਉਥੇ ਹੀ ਡੀਜ਼ਲ ਦੀ ਕੀਮਤ ਵਿਚ ਸ਼ਨਿਚਰਵਾਰ ਨੂੰ 11 ਪੈਸੇ ਪ੍ਰਤੀ ਲਿਟਰ ਦੀ ਕਮੀ ਹੋਈ ਸੀ। ਇਸ ਨਾਲ ਡੀਜ਼ਲ ਦੀ ਕੀਮਤ 73.53 ਰੁਪਏ ਪ੍ਰਤੀ ਲਿਟਰ ਹੋ ਗਈ ਸੀ। ਉਥੇ ਹੀ ਮੁੰਬਈ ਵਿਚ ਸ਼ਨਿਚਰਵਾਰ ਨੂੰ ਪਟਰੌਲ ਦੀ ਕੀਮਤ ਵਿਚ 19 ਪੈਸੇ ਪ੍ਰਤੀ ਲਿਟਰ ਘੱਟ ਹੋਏ ਸੀ। ਇਸ ਨਾਲ ਇਥੇ ਪਟਰੌਲ ਦੀ ਕੀਮਤ 84.49 ਰੁਪਏ ਪ੍ਰਤੀ ਲਿਟਰ ਹੋ ਗਈ ਸੀ।  

ਨਾਲ ਹੀ ਡੀਜ਼ਲ ਦੀ ਕੀਮਤਾ 12 ਪੈਸੇ ਪ੍ਰਤੀ ਲਿਟਰ ਘੱਟ ਕੇ 77.06 ਰੁਪਏ ਪ੍ਰਤੀ ਲਿਟਰ ਹੋ ਗਈ ਸੀ। ਪਿਛਲੇ ਕਈ ਦਿਨਾਂ ਤੋਂ ਪਟਰੌਲ - ਡੀਜ਼ਲ ਦੀ ਕੀਮਤ ਵਿਚ ਲਗਾਤਾਰ ਕਮੀ ਆ ਰਹੀ ਹੈ। ਮੰਗਲਵਾਰ ਨੂੰ ਦਿੱਲ‍ੀ ਵਿਚ ਪਟਰੌਲ ਦੀ ਕੀਮਤਾਂ 20 ਪੈਸੇ ਪ੍ਰਤੀ ਲਿਟਰ ਦੀ ਕਮੀ ਦੇ ਨਾਲ 80 ਰੁਪਏ ਪ੍ਰਤੀ ਲਿਟਰ ਦੇ ਹੇਠਾਂ ਆ ਗਏ ਸੀ।  ਪਟਰੌਲ 79.55 ਰੁਪਏ ਪ੍ਰਤੀ ਲਿਟਰ ਹੋ ਗਿਆ ਸੀ। ਉਥੇ ਹੀ, ਡੀਜ਼ਲ ਦੀ ਕੀਮਤ ਵਿਚ ਵੀ 7 ਪੈਸੇ ਪ੍ਰਤੀ ਲਿਟਰ ਦੀ ਕਮੀ ਦਰਜ ਕੀਤੀ ਗਈ ਹੈ। ਇਸ ਤੋਂ ਦਿੱਲ‍ੀ ਵਿਚ ਮੰਗਲਵਾਰ ਨੂੰ ਡੀਜ਼ਲ ਦੀਆਂ ਕੀਮਤਾਂ 73.78 ਰੁਪਏ ਪ੍ਰਤੀ ਲਿਟਰ ਹੋ ਗਈ।

ਬੁੱਧਵਾਰ ਨੂੰ ਪਟਰੌਲ ਡੀਜ਼ਲ ਦੇ ਮੁੱਲ ਵਿਚ ਕੋਈ ਬਦਲਾਅ ਨਹੀਂ ਹੋਇਆ ਸੀ। ਪਟਰੌਲ - ਡੀਜ਼ਲ ਦੀਆਂ ਕੀਮਤਾਂ ਨੇ ਇਸ ਮਹੀਨਿਆਂ ਵਿਚ ਅਪਣੇ ਰਿਕਾਰਡ ਤੋੜੇ ਹਨ। ਇਸ ਦੌਰਾਨ ਵਿਰੋਧੀ ਪੱਖ ਨੇ ਲਗਾਤਾਰ ਸਰਕਾਰ 'ਤੇ ਵੱਧਦੀ ਕੀਮਤਾਂ ਨੂੰ ਲੈ ਕੇ ਹਮਲੇ ਵੀ ਕੀਤੇ। ਉਥੇ ਹੀ, ਸਰਕਾਰ ਸਫਾਈ ਦਿੰਦੀ ਰਹੀ ਹੈ ਕਿ ਵੱਧਦੀ ਕੀਮਤਾਂ ਦੀ ਵਜ੍ਹਾ ਵਿਸ਼ਵ ਬਾਜ਼ਾਰ ਵਿਚ ਵੱਧਦੀ ਕੱਚੇ ਤੇਲ ਦੀਆਂ ਕੀਮਤਾਂ ਹਨ। ਕੇਂਦਰ ਸਰਕਾਰ ਨੇ 4 ਅਕਤੂਬਰ ਨੂੰ ਡੀਜ਼ਲ - ਪਟਰੌਲ ਦੀਆਂ ਕੀਮਤਾਂ ਵਿਚ 2.50 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਸੀ ਅਤੇ ਰਾਜਾਂ ਤੋਂ ਵੀ ਅਜਿਹਾ ਕਰਨ ਨੂੰ ਕਿਹਾ ਸੀ। ਇਸ ਤੋਂ ਲੋਕਾਂ ਨੂੰ ਕੁੱਝ ਰਾਹਤ ਤਾਂ ਮਿਲੀ ਸੀ।