ਐਸਬੀਆਈ ਇਸ ਮਹੀਨੇ ਕਰੇਗਾ ਇਹਨਾਂ ਸੰਪਤੀਆਂ ਦੀ ਨਿਲਾਮੀ

ਏਜੰਸੀ

ਖ਼ਬਰਾਂ, ਵਪਾਰ

ਐਸਬੀਆਈ ਵਸੂਲੇਗਾ 700 ਕਰੋੜ ਰੁਪਏ

Sbi to recover rs 700 crore in november will auction these properties

ਨਵੀਂ ਦਿੱਲੀ: ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ 3 ਐਨਪੀਏ ਖਾਤਿਆਂ ਨੂੰ ਨਿਲਾਮ ਕਰੇਗਾ। ਬੈਂਕ ਇਸ ਨਿਲਾਮੀ ਦੁਆਰਾ 700 ਕਰੋੜ ਰੁਪਏ ਤੋਂ ਵਧ ਦੇ ਬਕਾਏ ਦੀ ਵਸੂਲੀ ਕਰੇਗਾ। ਐਸਬੀਆਈ ਦੀ ਯੋਜਨਾ ਅਨੁਸਾਰ ਮਹੀਨੇ ਦੌਰਾਨ ਤਿੰਨ ਨਿਲਾਮੀ ਦਿੱਤੀ ਜਾਵੇਗੀ, ਜਿਸ ਵਿਚ ਬਕਾਏ ਦੀ ਕੁੱਲ ਰਾਸ਼ੀ 700.34 ਕਰੋੜ ਰੁਪਏ ਹੈ।

ਲੁਧਿਆਣਾ ਸਥਿਤ ਰੀਜੈਂਸੀ ਐਕਵਾ ਇਲੈਕਟਰੋ ਐਂਡ ਹੋਟਲ ਰਿਸਾਰਟਸ ਪ੍ਰਾਈਵੇਟ ਲਿਮਿਟੇਡ ਅਤੇ ਕੋਲਕਾਤਾ ਸਥਿਤ ਲਵਲੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟੇਡ ਦੀ ਨਿਲਾਮੀ 18 ਨਵੰਬਰ ਨੂੰ ਹੋਵੇਗੀ, ਜਦਕਿ ਸੰਕਲਪ ਇੰਜੀਨੀਅਰਿੰਗ ਐਂਡ ਪ੍ਰਾਈਵੇਟ ਲਿਮਿਟਡ ਅਤੇ ਇੰਜੁਆਏ ਰਾਇਸ ਮਿਲ ਪ੍ਰਾਈਵੇਟ ਲਿਮਿਟੇਡ ਤੇ ਹੋਰਾਂ ਦਾ ਈ-ਆਕਸ਼ਨ 29 ਨਵੰਬਰ ਨੂੰ ਕੀਤਾ ਜਾਵੇਗਾ।

ਉੱਥੇ ਹੀ ਸੱਤ ਨਵੰਬਰ ਨੂੰ ਭੋਪਾਲ ਸਥਿਤ ਭਾਟਿਆ ਗਲੋਬਲ ਟ੍ਰੇਡਿੰਗ ਲਿਮਿਟਡ ਦਾ ਈ-ਆਕਸ਼ਨ ਹੋਵੇਗਾ। ਜਿਸ ਦੋ ਕੋਲ 177 ਕਰੋੜ ਰੁਪਏ ਦਾ ਬਕਾਇਆ ਹੈ। ਇਸ ਤੋਂ ਇਲਾਵਾ ਹੋਰ ਕਈ ਕੰਪਨੀਆਂ ਦੀ ਉਸ ਦਿਨ ਨਿਲਾਮੀ ਹੋਵੇਗੀ। ਵਿੱਤੀ ਪਰਿਸੰਪਤੀਆਂ ਦੀ ਵਿਕਰੀ ਦੇ ਮਾਮਲੇ ਵਿਚ ਬੈਂਕ ਦੀ ਸੋਧ ਨਿਤੀ ਅਨੁਸਾਰ ਐਸਬੀਆਈ ਨੇ ਵਿਕਰੀ ਵਾਲੇ ਖਾਤੇ ਏਆਰਸੀ/ਬੈਂਕ/ਐਨਬੀਐਫਸੀ/ਐਫਆਈ ਕੋਲ ਦਿੱਤੀਆਂ ਹੋਈਆਂ ਸ਼ਰਤਾਂ ਤਹਿਤ ਪੇਸ਼ ਕੀਤਾ ਹੈ।

ਇਹਨਾਂ ਸਾਰੇ ਖਾਤਿਆਂ ਦੀ ਨਿਲਾਮੀ ਮੌਜੂਦਾ ਸਵਿਸ ਚੈਲੇਂਜ ਵਿਧੀ ਅਨੁਸਾਰ ਹੋਵੇਗੀ, ਜਿਸ ਵਿਚ ਸਭ ਤੋਂ ਜ਼ਿਆਦਾ ਬੋਲੀ  ਲਗਾਉਣ ਦਾ ਅਧਿਕਾਰ ਹੋਵੇਗਾ। ਜਦੋਂ ਬੈਂਕ ਕਿਸੇ ਨੂੰ ਕਰਜ਼ ਦਿੰਦਾ ਹੈ ਅਤੇ ਉਹ ਬੈਂਕ ਨੂੰ ਕੁੱਝ ਸਮੇਂ ਬਾਅਦ ਉਸ ਲੋਨ ਤੇ ਵਿਆਜ ਦੇਣਾ ਅਤੇ ਫਿਰ ਕਿਸ਼ਤਾਂ ਦੇਣਾ ਬੰਦ ਕਰ ਦਿੰਦਾ ਹੈ ਤਾਂ ਬੈਂਕ ਉਸ ਨੂੰ ਇਕ ਨਿਸ਼ਚਿਤ ਸਮਾਂ ਸੀਮਾ ਤੋਂ ਬਾਅਦ ਐਨਪੀਏ ਐਲਾਨ ਕਰ ਦਿੰਦਾ ਹੈ।

ਸੋਖੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਬੈਂਕ ਦਾ ਇਹ ਪੈਸਾ ਇਕ ਤਰ੍ਹਾਂ ਨਾਲ ਉਸ ਦੇ ਕੋਲੋਂ ਦੂਰ ਚਲਿਆ ਜਾਂਦਾ ਹੈ ਅਤੇ ਬੈਂਕ ਕੋਲ ਉਸ ਪੈਸੇ ਦਾ ਕੋਈ ਵੀ ਲਾਭ ਨਹੀਂ ਮਿਲਦਾ। ਕਿਸੇ ਵੀ ਲੋਨ ਦੀ ਕਿਸ਼ਤ, ਮੂਲਧਨ ਅਤੇ ਵਿਆਜ ਜੇ 90 ਦਿਨ ਤੋਂ ਜ਼ਿਆਦਾ ਤਕ ਬੈਂਕ ਨੂੰ ਨਹੀਂ ਮਿਲਦਾ ਹੈ ਤਾਂ ਉਸ ਨੂੰ ਐਨਪੀਏ ਵਿਚ ਪਾ ਦਿੱਤਾ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।