Petrol Diesel Rate: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ ਤੋਂ ਵਾਧਾ, ਜਾਣੋ ਅੱਜ ਦੇ ਭਾਅ
ਅੱਜ ਡੀਜ਼ਲ ਦੀ ਕੀਮਤ 21 ਤੋਂ 24 ਪੈਸੇ ਵਧੀ, ਜਦੋਂ ਕਿ ਪੈਟਰੋਲ ਦੀ ਕੀਮਤ ਵੀ 17 ਪੈਸੇ ਤੋਂ 20 ਪੈਸੇ ਵਧੀ ਹੈ।
ਨਵੀਂ ਦਿੱਲੀ- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਦੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ ਜੇਕਰ ਸਰਕਾਰੀ ਤੇਲ ਕੰਪਨੀਆਂ ਵਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ‘ਚ ਅੱਜ ਫੇਰ ਤੋਂ ਵਾਧਾ ਹੋਇਆ ਹੈ। ਅੱਜ ਡੀਜ਼ਲ ਦੀ ਕੀਮਤ 21 ਤੋਂ 24 ਪੈਸੇ ਵਧੀ, ਜਦੋਂ ਕਿ ਪੈਟਰੋਲ ਦੀ ਕੀਮਤ ਵੀ 17 ਪੈਸੇ ਤੋਂ 20 ਪੈਸੇ ਵਧੀ ਹੈ।
ਜਾਣੋ ਅੱਜ ਦੀ ਕੀਮਤ
1. ਦਿੱਲੀ
ਡੀਜ਼ਲ-73.07
ਪੈਟਰੋਲ- 82.86
2. ਕੋਲਕਾਤਾ
ਡੀਜ਼ਲ -76.64
ਪੈਟਰੋਲ- 84.37
3. ਮੁੰਬਈ
ਡੀਜ਼ਲ-79.66
ਪੈਟਰੋਲ89.52
4. ਚੇਨਈ
ਡੀਜ਼ਲ-78.45
ਪੈਟਰੋਲ-85.70
ਜ਼ਿਕਰਯੋਗ ਹੈ ਕਿ ਬੀਤੇ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਵੇਰੇ ਛੇ ਵਜੇ ਬਦਲਦੀਆਂ ਹਨ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੁੰਦੇ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।