ਟੈਲੀਕਾਮ ਸੈਕ‍ਟਰ 'ਚ ਛਿੜੀ ਮੁਕਾਬਲੇ ਦੀ ਜੰਗ, ਦੋ ਕੰਪਨੀਆਂ ਨੇ ਜੰਗ ਲਈ ਇਕਠੇ ਕੀਤੇ ਕਰੋੜਾਂ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

Jio ਦੀ ਐਂਟਰੀ ਤੋਂ ਬਾਅਦ ਤੋਂ ਟੈਲੀਕਾਮ ਸੈਕ‍ਟਰ 'ਚ ਛਿੜੀ ਲੜਾਈ ਰੁਕਦੀ ਨਹੀਂ ਲੱਗ ਰਹੀ ਹੈ। ਦੋਹਾਂ ਕੰਪਨੀਆਂ ਨੇ ਪਿਛਲੇ ਕੁੱਝ ਦਿਨਾਂ 'ਚ ਬਾਂਡ ਵੇਚ ਕੇ ਕਰੀਬ..

War between two companies

ਨਵੀਂ ਦਿੱਲ‍ੀ: Jio ਦੀ ਐਂਟਰੀ ਤੋਂ ਬਾਅਦ ਤੋਂ ਟੈਲੀਕਾਮ ਸੈਕ‍ਟਰ 'ਚ ਛਿੜੀ ਲੜਾਈ ਰੁਕਦੀ ਨਹੀਂ ਲੱਗ ਰਹੀ ਹੈ। ਦੋਹਾਂ ਕੰਪਨੀਆਂ ਨੇ ਪਿਛਲੇ ਕੁੱਝ ਦਿਨਾਂ 'ਚ ਬਾਂਡ ਵੇਚ ਕੇ ਕਰੀਬ 36.5 ਹਜ਼ਾਰ ਕਰੋਡ਼ ਰੁਪਏ ਜੁਟਾਏ ਹਨ, ਜਿਸ ਦਾ ਇਸ‍ਤੇਮਾਲ ਅਗਲੇ ਟੈਰਿਫ਼ ਲੜਾਈ ਲਈ ਹੋ ਸਕਦੀ ਹੈ। ਜੀਓ ਇਨਫ਼ੋਕਾਮ ਰਿਲਾਇੰਸ ਗਰੁਪ ਦੀ ਕੰਪਨੀ ਹੈ ਜਿਸ ਦੇ ਮੁਖੀ ਮੁਕੇਸ਼ ਅੰਬਾਨੀ ਹਨ, ਉਥੇ ਹੀ ਭਾਰਤੀ ਏਅਰਟੈਲ ਦੇ ਮੁਖੀ ਸੁਨੀਲ ਮਿੱਤਲ ਹਨ। 

ਦੋਹਾਂ ਕੰਪਨੀਆਂ ਨੇ ਬਾਂਡ ਬਾਜ਼ਾਰ ਤੋਂ ਕਮਾਇਆ ਪੈਸਾ
ਭਾਰਤੀ ਏਅਰਟੈਲ ਨੇ ਪਿਛਲੇ ਮਹੀਨੇ ਹੀ 3 ਹਜ਼ਾਰ ਕਰੋਡ਼ ਰੁਪਏ ਬਾਂਡ ਬਾਜ਼ਾਰ ਤੋਂ ਕਮਾਇਆ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ 'ਚ ਰੇਗ‍ੂਲੇਟਰੀ ਫ਼ਾਇਲਿੰਗ 'ਚ ਦਸਿਆ ਹੈ ਕਿ ਕੰਪਨੀ ਬੋਰਡ ਨੇ 16.5 ਹਜ਼ਾਰ ਕਰੋਡ਼ ਰੁਪਏ ਕਮਾਉਣ ਦੀ ਮਨਜ਼ੂਰੀ ਦਿਤੀ ਹੈ। ਉਥੇ ਹੀ ਇਸ ਦੇ ਅਗਲੇ ਹੀ ਦਿਨ ਰਿਲਾਇੰਸ ਜੀਓ ਨੇ ਬਾਂਡ ਵੇਚ ਕੇ 20 ਹਜ਼ਾਰ ਕਰੋਡ਼ ਰੁਪਏ ਕਮਾਉਣ ਦੀ ਘੋਸ਼ਣਾ ਕਰ ਦਿਤੀ। ਇਨ੍ਹਾਂ ਦੋਹਾਂ ਕੰਪਨੀਆਂ ਦੀ ਬਾਂਡ ਬਾਜ਼ਾਰ ਤੋਂ ਪੈਸੇ ਕਮਾਉਣ ਦੀ ਤਿਆਰੀ ਇਸ ਮਾਰਕੀਟ 'ਚ 20 ਮਹੀਨੇ ਬਾਅਦ ਹਲਚਲ ਤੇਜ਼ ਹੋ ਗਈ ਹੈ। 

ਨੈਕ‍ਸ‍ਟ ਜਨਰੇਸ਼ਨ ਸਰਵਿਸ ਦੇਣ ਦੀਆਂ ਤਿਆਰੀਆਂ
ਦੋਹਾਂ ਕੰਪਨੀਆਂ ਜਿਨ੍ਹਾਂ ਪੈਸਾ ਬਾਂਡ ਬਾਜ਼ਾਰ ਤੋਂ ਕਮਾ ਰਹੀਆਂ ਹਨ ਉਨਾਂ ਦੇਸ਼ ਦੀ ਹੋਰ 4 ਟਾਪ ਟੈਲੀਕਾਮ ਕੰਪਨੀਆਂ ਦੀ ਉਧਾਰੀ ਦੇ 78 ਫ਼ੀ ਸਦੀ ਦੇ ਬਰਾਬਰ ਹੈ। ਇਸ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਦੋਹਾਂ ਕੰਪਨੀਆਂ ਨੈਕ‍ਸ‍ਟ ਜਨਰੇਸ਼ਨ ਸਰਵਿਸ ਦੇਣ ਦੀ ਤਿਆਰੀ 'ਚ ਹਨ। ਜੀਓ ਨੇ ਅਪਣੀ ਸਰਵਿਸ 2016 'ਚ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਸਖ਼ਤ ਮੁਕਾਬਲਾ ਸ਼ੁਰੂ ਹੋ ਗਿਆ ਹੈ ਜਿਸ ਦੇ ਚਲਦੇ ਕਈ ਛੋਟੀ ਕੰਪਨੀਆਂ ਅਪਣਾ ਕੰਮ ਸਮੇਟ ਚੁਕੀਆਂ ਹਨ।