ਕੋਰੋਨਾ ਵਧਣ ਕਰਕੇ ਹੁਣ ਸੋਨੇ ਦੀਆ ਕੀਮਤਾਂ ਵਿਚ ਵਾਧਾ ਦਰਜ, ਜਾਣੋ ਆਪਣੇ ਸੂਬੇ ਵਿਚ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮੈਸੂਰ, ਵਿਸ਼ਾਖਾਪਟਨਮ, ਮੰਗਲੌਰ, ਭੁਵਨੇਸ਼ਵਰ, ਵਿਜੈਵਾੜਾ, ਹੈਦਰਾਬਾਦ, ਕੇਰਲ ਤੇ ਬੰਗਲੌਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 42,780 ਰੁਪਏ ਹੈ।

Gold prices

ਨਵੀਂ ਦਿੱਲੀ: ਭਾਰਤ ’ਚ  ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਵਧ ਰਹੇ ਹਨ, ਉਹ ਚਿੰਤਾਜਨਕ ਹੈ। ਸੂਤਰਾਂ ਦੇ ਮੁਤਾਬਿਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੂਬੇ ਵਿਚ ਮੁੜ ਤੋਂ ਤਾਲਾਬੰਦੀ ਹੋਣ ਦੀ ਸੰਭਾਵਨਾ ਬਣ ਰਹੀ ਹੈ। ਅਜਿਹੇ ਵਿੱਚ ਸੋਨੇ ਦੀਆਂ ਕੀਮਤਾਂ ਨੇ ਮੁੜ ਤੋਂ ਤੇਜ਼ੀ ਫੜ ਲਈ ਹੈ। ਅੱਜ ਦੇਸ਼ ਵਿੱਚ 22 ਕੈਰੇਟ ਸੋਨੇ ਦੀ ਕੀਮਤ 43,910 ਰੁਪਏ ਪ੍ਰਤੀ 10 ਗ੍ਰਾਮ ਹੈ, ਉੱਥੇ ਦੀ ਦੇਸ਼ ਦੇ ਕੁਝ ਸ਼ਹਿਰਾਂ ਵਿੱਚ ਇਹ ਦਰ 42,260 ਰੁਪਏ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਸੋਨੇ ਦੀ ਕੀਮਤ ਘਟਣ ਦੀ ਬਜਾਇ  ਵਧਣ ਵੱਲ ਰੁਖ਼ ਕਰ ਰਹੀ ਹੈ। 

ਜਾਣੋ ਸੋਨੇ ਦੀ ਕੀਮਤ 
ਅੱਜ ਦੇ ਸਮੇਂ ਵਿਚ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਸੋਨੇ ਦੀ ਕੀਮਤ ਜ਼ਿਆਦਾ ਹੈ ਤੇ ਕਿਸੇ ਜ਼ਿਲ੍ਹੇ ਵਿਚ ਘੱਟ ਹੈ। ਕੋਲਕਾਤਾ, ਦਿੱਲੀ, ਜੈਪੁਰ, ਲਖਨਊ, ਚੰਡੀਗੜ੍ਹ, ਵਡੋਦਰਾ, ਅਹਿਮਦਾਬਾਦ ਵਿੱਚ ਸੋਨੇ ਦੀ ਕੀਮਤ 44 ਹਜ਼ਾਰ ਪ੍ਰਤੀ ਤੋਲਾ ਤੋਂ ਵੀ ਵੱਧ ਹੋ ਗਈ ਹੈ। ਮੈਸੂਰ, ਵਿਸ਼ਾਖਾਪਟਨਮ, ਮੰਗਲੌਰ, ਭੁਵਨੇਸ਼ਵਰ, ਵਿਜੈਵਾੜਾ, ਹੈਦਰਾਬਾਦ, ਕੇਰਲ ਤੇ ਬੰਗਲੌਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 42,780 ਰੁਪਏ ਹੈ।