ਮੁਕੇਸ਼ ਅੰਬਾਨੀ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਕਾਰੋਬਾਰੀ: ਫੋਰਬਸ ਨੇ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਕੀਤੀ ਜਾਰੀ

ਏਜੰਸੀ

ਖ਼ਬਰਾਂ, ਵਪਾਰ

ਫੋਰਬਸ ਨੇ ਮੰਗਲਵਾਰ, 4 ਅਪ੍ਰੈਲ ਨੂੰ ਦੁਨੀਆ ਦੇ ਅਰਬਪਤੀਆਂ ਦੀ ਆਪਣੀ 37ਵੀਂ ਸਾਲਾਨਾ ਸੂਚੀ ਜਾਰੀ ਕੀਤੀ।

photo

 

ਨਵੀਂ ਦਿੱਲੀ : ਫੋਰਬਸ ਨੇ ਮੰਗਲਵਾਰ, 4 ਅਪ੍ਰੈਲ ਨੂੰ ਦੁਨੀਆ ਦੇ ਅਰਬਪਤੀਆਂ ਦੀ ਆਪਣੀ 37ਵੀਂ ਸਾਲਾਨਾ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਲਗਾਤਾਰ ਦੂਜੇ ਸਾਲ ਟਾਪ-10 ਵਿੱਚ ਥਾਂ ਬਣਾਈ ਹੈ। ਉਹ 2023 ਵਿੱਚ $83.4 ਬਿਲੀਅਨ ਦੀ ਕੁੱਲ ਸੰਪਤੀ ਨਾਲ 9ਵੇਂ ਸਥਾਨ 'ਤੇ ਸੀ, ਜਦੋਂ ਕਿ 2022 ਵਿੱਚ ਉਹ $90.7 ਬਿਲੀਅਨ ਦੀ ਸੰਪਤੀ ਨਾਲ 10ਵੇਂ ਸਥਾਨ 'ਤੇ ਸੀ।

ਇਹ ਵੀ ਪੜ੍ਹੋ : ਪੈਸੇ ਬਚਾਉਣ ਲਈ 99% ਲੋਕ ਕਰ ਰਹੇ ਨੇ ਗਲਤੀਆਂ, ਕਾਰ ’ਚ AC ਨੂੰ ਲੈ ਕੇ ਬਣਾ ਰੱਖੀ ਹੈ ਗਲਤਫਹਿਮੀ, ਜਾਣੋ ਕੀ ਹੈ ਸੱਚ

ਮੁਕੇਸ਼ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਇਸ ਸਾਲ ਸੂਚੀ ਵਿੱਚ ਮੁਕੇਸ਼ ਅੰਬਾਨੀ ਮਾਈਕ੍ਰੋਸਾਫਟ ਦੇ ਸਟੀਵ ਬਾਲਮਰ, ਗੂਗਲ ਦੇ ਲੈਰੀ ਪੇਜ ਅਤੇ ਸਰਗੇਈ ਬ੍ਰਿਨ, ਫੇਸਬੁੱਕ ਦੇ ਮਾਰਕ ਜ਼ੁਕਰਬਰਗ ਅਤੇ ਡੈਲ ਟੈਕਨਾਲੋਜੀਜ਼ ਦੇ ਮਾਈਕਲ ਡੇਲ ਤੋਂ ਉੱਪਰ ਹਨ। ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਬਰਨਾਰਡ ਅਰਨੌਲਟ ਪਹਿਲੇ ਨੰਬਰ 'ਤੇ, ਐਲੋਨ ਮਸਕ ਦੂਜੇ ਅਤੇ ਜੇਫ ਬੇਜੋਸ ਤੀਜੇ ਨੰਬਰ 'ਤੇ ਹਨ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਹੋ ਸਕਦਾ ਹੈ ਮਹਿੰਗਾ! ਸਾਊਦੀ ਤੇ ਓਪੇਕ ਨੇ 23 ਦੇਸ਼ਾਂ ਦੇ ਤੇਲ ਉਤਪਾਦਨ 'ਚ ਕਟੌਤੀ ਦਾ ਕੀਤਾ ਐਲਾਨ 

ਇਸ ਸੂਚੀ 'ਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ 24ਵੇਂ ਨੰਬਰ 'ਤੇ ਹਨ। ਅਡਾਨੀ 24 ਜਨਵਰੀ ਨੂੰ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਸਨ। ਉਦੋਂ ਉਸਦੀ ਕੁੱਲ ਜਾਇਦਾਦ ਲਗਭਗ 126 ਬਿਲੀਅਨ ਡਾਲਰ ਸੀ। ਯੂਐਸ ਸ਼ਾਰਟ-ਵੇਲਰ ਹਿੰਡਨਬਰਗ ਰਿਸਰਚ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਤੋਂ ਬਾਅਦ ਉਨ੍ਹਾਂ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਆਈ। ਉਨ੍ਹਾਂ ਦੀ ਕੁੱਲ ਜਾਇਦਾਦ ਹੁਣ $47.2 ਬਿਲੀਅਨ ਹੈ ਅਤੇ ਉਹ ਅੰਬਾਨੀ ਤੋਂ ਬਾਅਦ ਦੂਜੇ ਸਭ ਤੋਂ ਅਮੀਰ ਭਾਰਤੀ ਹਨ।