ਕਰਮਚਾਰੀਆਂ ਦੇ ਪੀ.ਐਫ਼. 'ਚੋਂ 6.25 ਕਰੋੜ ਰੁਪਏ ਖਾ ਗਈਆਂ ਕੰਪਨੀਆਂ: ਈ.ਪੀ.ਐਫ਼.ਓ. ਰੀਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੀਆਂ ਕਈ ਵੱਡੀਆਂ ਕੰਪਨੀਆਂ ਕਰਮਚਾਰੀਆਂ ਦੇ ਪੀ.ਐਫ਼. ਦੇ 6.25 ਹਜ਼ਾਰ ਕਰੋੜ ਰੁਪਏ ਡਕਾਰ ਗਈਆਂ ਹਨ। ਇਹ ਖ਼ੁਲਾਸਾ ਈ.ਪੀ.ਐਫ਼.ਓ. ਦੀ ਸਾਲਾਨਾ ਰੀਪੋਰਟ 'ਚ ਹੋਇਆ ਹੈ...

EPFO

ਨਵੀਂ ਦਿੱਲੀ, 5 ਮਈ : ਦੇਸ਼ ਦੀਆਂ ਕਈ ਵੱਡੀਆਂ ਕੰਪਨੀਆਂ ਕਰਮਚਾਰੀਆਂ ਦੇ ਪੀ.ਐਫ਼. ਦੇ 6.25 ਹਜ਼ਾਰ ਕਰੋੜ ਰੁਪਏ ਡਕਾਰ ਗਈਆਂ ਹਨ। ਇਹ ਖ਼ੁਲਾਸਾ ਈ.ਪੀ.ਐਫ਼.ਓ. ਦੀ ਸਾਲਾਨਾ ਰੀਪੋਰਟ 'ਚ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਰੀਪੋਰਟ 'ਚ ਕਰਮਚਾਰੀਆਂ ਦੇ ਪੀ.ਐਫ਼. ਦਾ ਪੈਸਾ ਨਾ ਜਮ੍ਹਾ ਕਰਨ ਵਾਲੀਆਂ ਕੰਪਨੀਆਂ 'ਚ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੇ ਕਈ ਵੱਡੇ ਨਾਮ ਵੀ ਸ਼ਾਮਲ ਹਨ। 

ਜਾਣਕਾਰੀ ਮੁਤਾਬਕ ਇਸ ਰੀਪੋਰਟ ਤੋਂ ਪਤਾ ਚਲਦਾ ਹੈ ਕਿ ਈ.ਪੀ.ਐਫ਼.ਚ. 'ਚ 6.25 ਹਜ਼ਾਰ ਕਰੋੜ ਦਾ ਡਿਫ਼ਾਲਟਰ ਹੋਇਆ ਹੈ। 1539 ਸਰਕਾਰੀ ਕੰਪਨੀਆਂ ਨੇ 1360 ਕਰੋੜ ਰੁਪਏ ਨਹੀਂ ਜਮ੍ਹਾ ਕੀਤੇ, ਜਦੋਂ ਕਿ ਪ੍ਰਾਈਵੇਟ ਕੰਪਨੀਆਂ ਨੇ 4651 ਕਰੋੜ ਰੁਪਏ ਨਹੀਂ ਜਮ੍ਹਾ ਕੀਤੇ। ਘਪਲੇਬਾਜ਼ਾਂ 'ਚ ਪ੍ਰਾਈਵੇਟ ਅਤੇ ਪੀ.ਐਸ.ਯੂ. ਦੇ ਕਈ ਵੱਡੇ ਨਾਮ ਸ਼ਾਮਲ ਹਨ। ਹੁਣ ਸਵਾਲ ਉਠਦਾ ਹੈ ਕਿ ਨੌਕਰੀਪੇਸ਼ਾ ਕਿਵੇਂ ਅਪਣੇ ਪੀ.ਐਫ਼. 'ਚ ਜਮ੍ਹਾ ਪੈਸੇ ਦੀ ਜਾਣਕਾਰੀ ਲੈ ਸਕਦਾ ਹੈ। 

ਇਸ ਕੰਮ ਲਈ ਮੋਬਾਇਲ ਰਾਹੀਂ ਈ.ਪੀ.ਐਫ਼. ਬਕਾਇਆ ਜਾਂਚਣ ਲਈ ਈ.ਪੀ.ਐਫ਼.ਓ. ਵਿਭਾਗ ਨੇ ਇਕ ਐਪ ਲਾਂਚ ਕੀਤਾ ਹੈ ਅਤੇ ਇਹ ਮਿਸ ਕਾਲ ਸਰਵਿਸ ਨਾਲ ਜੁੜਿਆ ਹੋਇਆ ਹੈ। ਈ.ਪੀ.ਐਫ਼.ਓ. ਵਿਭਾਗ ਦੀ ਪੀ.ਐਫ਼. ਬਕਾਇਆ ਜਾਂਚਣ ਦੀ ਇਹ ਸਹੂਲਤ ਸੱਭ ਤੋਂ ਆਸਾਨ ਹੈ। ਇਸ ਲਈ ਸਿਰਫ਼ ਰਜਿਸਟਰਡ ਨੰਬਰ ਤੋਂ ਮਿਸ ਕਾਲ ਕਰਨੀ ਪਵੇਗੀ।   (ਏਜੰਸੀ)