ਵਰਚੁਅਲ ਡਿਜੀਟਲ ਕਰੰਸੀ 'ਤੇ ਰਿਜ਼ਰਵ ਬੈਂਕ ਦੇ ਸਰਕੂਲਰ ਵਿਰੁਧ ਇਕ ਹੋਰ ਕੰਪਨੀ ਪਹੁੰਚੀ ਹਾਈ ਕੋਰਟ

ਏਜੰਸੀ

ਖ਼ਬਰਾਂ, ਵਪਾਰ

ਬਿਟਕਾਇਨ ਵਰਗੀ ਡਿਜਿਟਲ ਕਰੰਸੀ ਦੇ ਕਾਰੋਬਾਰ ਨਾਲ ਜੁਡ਼ੀ ਇਕ ਹੋਰ ਕੰਪਨੀ ਨੇ ਭਾਰਤੀ ਰਿਜ਼ਰਵ ਬੈਂਕ ਦੇ ਉਸ ਸਰਕੁਲਰ ਨੂੰ ਦਿੱਲੀ ਹਾਈ ਕੋਰਟ 'ਚ ਚੁਣੋਤੀ ਦਿਤੀ ਹੈ, ਜਿਸ...

crypto-currency

ਨਵੀਂ ਦਿੱਲੀ,  5 ਮਈ : ਬਿਟਕਾਇਨ ਵਰਗੀ ਡਿਜਿਟਲ ਕਰੰਸੀ ਦੇ ਕਾਰੋਬਾਰ ਨਾਲ ਜੁਡ਼ੀ ਇਕ ਹੋਰ ਕੰਪਨੀ ਨੇ ਭਾਰਤੀ ਰਿਜ਼ਰਵ ਬੈਂਕ ਦੇ ਉਸ ਸਰਕੁਲਰ ਨੂੰ ਦਿੱਲੀ ਹਾਈ ਕੋਰਟ 'ਚ ਚੁਣੋਤੀ ਦਿਤੀ ਹੈ, ਜਿਸ 'ਚ ਆਰਬੀਆਈ ਨੇ ਬੈਂਕ ਅਤੇ ਵਿੱਤੀ ਸੰਸਥਾਨਾਂ ਨੂੰ ਅਜਿਹੀ ਕਰੰਸੀ ਦੇ ਕਾਰੋਬਾਰ ਨਾਲ ਜੁਡ਼ੀਆਂ ਕੰਪਨੀਆਂ ਨੂੰ ਸੇਵਾਵਾਂ ਦੇਣ ਤੋਂ ਰੋਕ ਦਿਤਾ ਗਿਆ ਹੈ। 

ਫ਼ਲਿੰਟਸਟੋਨ ਟੈਕਨਾਲੋਜੀ ਪ੍ਰਾਈਵੇਟ ਲਿ.ਦੀ ਪਟੀਸ਼ਨ ਨੂੰ ਕਲ ਜਸਟਿਸ ਰਾਜੀਵ ਸ਼ਕਧਰ ਦੀ ਬੈਂਚ ਅੱਗੇ ਸੂਚੀਬੱਧ ਕੀਤਾ ਗਿਆ ਸੀ। ਬੈਂਚ ਨੇ ਨਿਰਦੇਸ਼ ਦਿਤਾ ਕਿ ਇਸ ਨੂੰ ਇੰਜ ਹੀ ਇਕ ਮਾਮਲੇ ਦੀ ਸੁਣਵਾਈ ਕਰ ਰਹੀ ਬੈਂਚ ਸਾਹਮਣੇ ਲਿਜਾਇਆ ਜਾਵੇ। ਮੰਗ 'ਚ ਆਰਬੀਆਈ ਦੇ 6 ਅਪ੍ਰੈਲ ਦੇ ਸਰਕੁਲਰ ਨੂੰ ਮਨਮਾਨੀ, ਅਣ-ਉਚਿਤ ਅਤੇ ਗ਼ੈਰ ਸੰਵਿਧਾਨਿਕ ਠਹਿਰਾਂਉਂਦੇ ਹੋਏ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ।  

ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਗੁਜਰਾਤ ਦੀ ਕੰਪਨੀ ਦੀ ਮੰਗ 'ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਕੇਂਦਰ,  ਆਰਬੀਆਈ ਅਤੇ ਜੀਐਸਟੀ ਕੌਂਸਲ ਤੋਂ ਜਵਾਬ ਮੰਗਿਆ ਹੈ। (ਏਜੰਸੀ)