ਸੋਨਾ ਹੋਇਆ ਸਸਤਾ, ਚਾਂਦੀ ਹੋਈ ਮਹਿੰਗੀ
ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ 50 ਰੁਪਏ ਸਸਤਾ ਹੋ ਕੇ 31,600 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸੋਨਾ ...
ਨਵੀਂ ਦਿੱਲੀ : ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ 50 ਰੁਪਏ ਸਸਤਾ ਹੋ ਕੇ 31,600 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ 50 ਰੁਪਏ ਘੱਟ ਕੇ 31,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਜਿਓਂ ਦੀ ਤਿਓਂ ਸਥਿਰ ਹੈ। ਉੱਥੇ ਹੀ ਚਾਂਦੀ ਨੇ ਸੋਨੇ ਦੇ ਉਲਟ ਤੇਜ਼ੀ ਦਰਜ ਕੀਤੀ ਹੈ। ਚਾਂਦੀ 'ਚ 50 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਇਸ ਦੀ ਕੀਮਤ 40,500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਜਿਊਲਰਾਂ ਵੱਲੋਂ ਘਰੇਲੂ ਬਾਜ਼ਾਰ 'ਚ ਖਰੀਦਦਾਰੀ ਘਟਣ ਨਾਲ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਸੋਨੇ 'ਤੇ ਕੌਮਾਂਤਰੀ ਬਾਜ਼ਾਰਾਂ 'ਚ ਨਰਮ ਸੰਕੇਤਾਂ ਦਾ ਵੀ ਅਸਰ ਦਿਸਿਆ। ਕੌਮਾਂਤਰੀ ਪੱਧਰ 'ਤੇ ਨਿਊਯਾਰਕ 'ਚ ਬੀਤੇ ਦਿਨੀਂ ਸੋਨੇ ਦੀ ਕੀਮਤ 0.12 ਫੀਸਦੀ ਡਿੱਗ ਕੇ 1,291.50 ਡਾਲਰ ਪ੍ਰਤੀ ਔਂਸ 'ਤੇ ਰਹੀ। ਉੱਥੇ ਹੀ ਅਗਸਤ ਦਾ ਅਮਰੀਕੀ ਸੋਨਾ ਵਾਇਦਾ 1.30 ਡਾਲਰ ਡਿੱਗ ਕੇ 1,296 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਸੋਨੇ ਦੀ ਕੌਮਾਂਤਰੀ ਬਾਜ਼ਾਰ 'ਚ ਮੰਗ ਘਟੀ ਹੈ। ਕੌਮਾਂਤਰੀ ਪੱਧਰ 'ਤੇ ਚਾਂਦੀ 'ਚ ਤੇਜ਼ੀ ਰਹੀ। ਚਾਂਦੀ ਹਾਜ਼ਰ 0.03 ਡਾਲਰ ਚੜ੍ਹ ਕੇ 16.41 ਡਾਲਰ ਪ੍ਰਤੀ ਔਂਸ 'ਤੇ ਵਿਕੀ।