ਸਰਕਾਰ ਚਾਹੁੰਦੀ ਹੈ ਦੇਸ਼ਵਾਸੀਆਂ ਦੀਆਂ ਰਸੋਈਆਂ ’ਚ ਇਹ ਬਦਲਾਅ

ਏਜੰਸੀ

ਖ਼ਬਰਾਂ, ਵਪਾਰ

ਬਿਜਲੀ ਦੀ ਉਪਲਬਧਤਾ ਵਧਾ ਕੇ ਸਰਕਾਰ ਨੂੰ ਈ-ਕੁਕਿੰਗ ਨੂੰ ਉਤਸ਼ਾਹਿਤ ਕਰਨ ਦੀ ਉਮੀਦ

E-cooking

ਨਵੀਂ ਦਿੱਲੀ: ਦੇਸ਼ ’ਚ ਪਰਿਵਾਰਾਂ ਨੂੰ 24 ਘੰਟੇ ਬਿਜਲੀ ਮੁਹਈਆ ਹੋਣ ਨਾਲ ਸਰਕਾਰ ਹੁਣ ਇਲੈਕਟ੍ਰਾਨਿਕ ਕੁਕਿੰਗ (ਈ-ਕੁਕਿੰਗ) ਨੂੰ ਹੱਲਾਸ਼ੇਰੀ ਦੇਣਾ ਚਾਹੁੰਦੀ ਹੈ।

ਸਰਕਾਰ ਨੂੰ ਉਮੀਦ ਹੈ ਕਿ ਹਰ ਸਮੇਂ ਬਿਜਲੀ ਉਪਲਬਧ ਹੋਣ ਨਾਲ ਲੋਕ ਹੁਣ ਈ-ਕੁਕਿੰਗ ਨੂੰ ਅਪਨਾਉਣਗੇ। ਇਸ ਤਰ੍ਹਾਂ ਲੋਕ ਰਸੋਈਆਂ ’ਚ ਖਾਣਾ ਪਕਾਉਣ ਆਦਿ ਲਈ ਬਿਜਲੀ ਦੇ ਉਪਕਰਨਾਂ ਦਾ ਪ੍ਰਯੋਗ ਕਰਨਗੇ। 

ਵਧੀਕ ਬਿਜਲੀ ਸਕੱਤਰ ਅਜੈ ਤਿਵਾਰੀ ਨੇ ਇਕ ਸੰਮੇਲਨ ’ਚ ਦਾਅਵਾ ਕਰਦਿਆਂ ਕਿਹਾ, ‘‘ਅਸੀਂ ਈ-ਕੁਕਿੰਗ ਵਲ ਵਧਣਾ ਚਾਹੁੰਦੇ ਹਾਂ ਕਿਉਂਕਿ ਸਾਡੇ ਘਰਾਂ ’ਚ 24 ਘੰਟੇ ਬਿਜਲੀ ਮੌਜੂਦ ਹੈ।’’ ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਦਾ ਸਮਾਂ ਬੀਤ ਚੁੱਕਾ ਹੈ। 

ਉਨ੍ਹਾਂ ਕਿਹਾ ਕਿ ਸਰਕਾਰ 2030 ਤਕ ਵੱਧ ਤੋਂ ਵੱਧ ਘਰਾਂ ਨੂੰ ਈ-ਕੁਕਿੰਗ ਦੇ ਘੇਰੇ ’ਚ ਲਿਆਉਣਾ ਚਾਹੁੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਵਾਤਾਵਰਣ ਨੂੰ ਲਾਭ ਹੋਵੇਗਾ।