Bollywood actor ਸ਼ਾਹਰੁਖ ਖਾਨ ਤੋਂ ਜ਼ਿਆਦਾ ਅਮੀਰ ਹਨ ਫਿਜੀਕਸ ਵਾਲਾ ਦੇ ਫਾਊਂਡਰ ਅਲਖ ਪਾਂਡੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਿਸੇ ਸਮੇਂ 5000 ਰੁਪਏ ਮਹੀਨੇ ਦੇ ਕਮਾਉਂਦੇ ਸਨ ਅਲਖ ਪਾਂਡੇ

Physics Wala founder Alakh Pandey is richer than Bollywood actor Shahrukh Khan

ਨਵੀਂ ਦਿੱਲੀ : ਕੋਈ ਵੀ ਸਫ਼ਲਤਾ ਇਕ-ਦੋ ਦਿਨਾਂ ਜਾਂ ਇਕ-ਦੋ ਮਹੀਨਿਆਂ ’ਚ ਹਾਸਲ ਨਹੀਂ ਕੀਤੀ ਜਾ ਸਕਦੀ। ਹਰ ਸਫ਼ਲ ਵਿਅਕਤੀ ਦੇ ਪਿੱਛੇ ਛੁਪੀ ਹੁੰਦੀ ਹੈ ਉਸ ਦੀ ਲਗਨ ਅਤੇ ਮਿਹਨਤ। ਸਫ਼ਲਤਾ ਦੇ ਰਸਤੇ ’ਚ ਕਈ ਖਤਰਨਾਕ ਪੜਾਅ ਆਉਂਦੇ ਹਨ ਅਤੇ ਮੰਜ਼ਿਲ ਨੂੰ ਹਾਸਲ ਕਰਨ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਇਨ੍ਹਾਂ ਸਾਰੀਆਂ ਔਕੜਾਂ ਨੂੰ ਪਾਰ ਕਰਨ ਤੋਂ ਬਾਅਦ ਹੀ ਸਫ਼ਲਤਾ ਦਾ ਸਵਾਦ ਚੱਖਿਆ ਜਾ ਸਕਦਾ ਹੈ। ਅਜਿਹਾ ਹੀ ਸਵਾਦ ਚੱਖਿਆ ਹੈ ਐਜੂਟੈਕ ਕੰਪਨੀ ‘ਫਿਜੀਕਸਵਾਲਾ’ ਦੇ ਫਾਊਂਡਰ ਅਲਖ ਪਾਂਡੇ ਨੇ। ਕਦੇ 5000 ਰਪਏ ਮਹੀਨੇ ਦੀ ਨੌਕਰੀ ਕਰਨ ਵਾਲੇ ਅੱਜ ਹਜ਼ਾਰਾਂ ਕਰੋੜ ਰੁਪਏ ਦੀ ਕੰਪਨੀ ਦੇ ਮਾਲਕ ਹਨ। ਅਲਖ ਪਾਂਡੇ ਇਸ ਸਮੇਂ ਚਰਚਾ ਹਨ ਕਿਉਂਕਿ ਉਨ੍ਹਾਂ ਦੀ ਕੰਪਨੀ ‘ਫਿਜੀਕਸਵਾਲਾ’ 3820 ਕਰੋੜ ਰੁਪਏ ਦੀ ਆਈਪੀਓ ਲੈ ਕੇ ਆ ਰਹੀ ਹੈ।

ਅਲਖ ਪਾਂਡੇ ਨੇ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਾਨਪੁਰ ਦੇ ਇਕ ਇੰਜੀਨੀਅਰਿੰਗ ਕਾਲਜ ’ਚ ਐਡਮਿਸ਼ਨ ਲਿਆ ਪਰ ਉਨ੍ਹਾਂ ਨੇ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਅਤੇ ਪ੍ਰਯਾਗਰਾਜ ਵਾਪਸ ਆ ਗਏ। ਪ੍ਰਯਾਗਰਾਜ ਆ ਕੇ ਉਨ੍ਹਾਂ ਨੇ ਆਪਣਾ ਟੀਚਿੰਗ ਪੈਸ਼ਨ ਜਾਰੀ ਰੱਖਿਆਅਤੇ ਇਕ ਕੋਚਿੰਗ ਸੈਂਟਰ ’ਚ ਪੜ੍ਹਾਉਣ ਲੱਗੇ ਅਤੇ ਇਸ ਲਈ ਉਨ੍ਹਾਂ 5000 ਰੁਪਏ ਮਿਲਦੇ ਸਨ। ਅੱਜ ਇਨ੍ਹਾਂ ਦੀ ਕੰਪਨੀ ਦੇਸ਼ ਦੀ ਯੂਨੀਕਾਰਨ ਬਣ ਗਈ ਹੈ। ਯੂਨੀਕਾਰਨ ਅਜਿਹੀ ਕੰਪਨੀ ਨੂੰ ਕਹਿੰਦੇ ਹਨ ਜਿਸਦਾ ਮਾਰਕੀਟ ਕੈਪ 1 ਅਰਬ ਡਾਲਰ ਤੋਂ ਜ਼ਿਆਦਾ ਹੁੰਦਾ ਹੈ।

ਅਲਖ ਪਾਂਡੇ ਬਚਪਨ ’ਚ ਐਕਟਰ ਬਣਨਾ ਚਾਹੁੰਦੇ ਸਨ। ਸਕੂਲ, ਕਾਲਜ ’ਚ ਨੁੱਕੜ ਨਾਟਕ ਕਰਨ ਵਾਲੇ ਅਲਖ ਨੇ ਅੱਠਵੀਂ ਕਲਾਸ ਤੋਂ ਹੀ ਟਿਊਸ਼ਨ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। 11ਵੀਂ ’ਚ ਪੜ੍ਹਾਈ ਦੌਰਾਨ ਉਹ ਨੌਵੀਂ ਦੇ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾਉਂਦੇ ਸਨ। ਅਲਖ ਨੇ ਹਾਈ ਸਕੂਲ ’ਚ 91 ਅਤੇ ਇੰਟਰਮੀਡੀਏਟ ’ਚ 93.5 ਫੀ ਸਦੀ ਅੰਕ ਹਾਸਲ ਕੀਤੇ।

ਅਲਖ ਨੇ ਸਾਲ 2010 ’ਚ ਬਿਸ਼ਪ ਜਾਨਸਨ ਸਕੂਲ ਐਂਡ ਕਾਲਜ ਤੋਂ 12ਵੀਂ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦਾ ਐਡੀਮਿਸ਼ਨ ਐਚ.ਬੀ.ਟੀ.ਆਈ. ਕਾਨਪੁਰ ’ਚ ਬੀਟੈਕ ’ਚ ਹੋਇਆ। ਅਲਖ ਨੇ ਐਚ.ਬੀ.ਟੀ.ਆਈ. ਕਾਨਪੁਰ ਤੋਂ ਸਾਲ 2015 ’ਚ ਬੀਟੈਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਉਸੇ ਸੰਸਥਾ ’ਚ ਪੜ੍ਹਾਉਣਾ ਸ਼ੁਰੂ ਕੀਤਾ। ਆਪਣੇ ਲੈਕਚਰ ਦੇ ਵੀਡੀਓ ਬਣਾ ਕੇ ਯੂਟਿਊਬ ’ਤੇ ਅਪਲੋਡ ਕਰਨ ਲੱਗੇ। ਇਸ ਤਰ੍ਹਾਂ ‘ਫਿਜੀਕਸਵਾਲਾ’ ਦੀ ਸ਼ੁਰੂਆਤ 2017 ’ਚ ਇਕ ਯੂਟਿਊਬ ਚੈਨਲ ਦੇ ਰੂਪ ’ਚ ਹੋਈ। ਕੰਪੀਟੀਸ਼ਨ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲਿਆਂ ਨੂੰ ਇਹ ਬਹੁਤ ਪਸੰਦ ਆਇਆ। ਯੂਟਿਊਬ ’ਤੇ ਵਿਊਜ਼ ਅਤੇ ਸਬਸਕ੍ਰਾਈਬਰ ਵਧਣ ਲੱਗੇ ਤਾਂ ਅਲਖ ਪਾਂਡੇ ਨੇ ਆਪਣਾ ਪੂਰਾ ਧਿਆਨ ਲੈਕਚਰ ਵੀਡੀਓ ਬਣਾ ਕੇ ਅਪਲੋਡ ਕਰਨ ’ਤੇ ਲਗਾਉਣਾ ਸ਼ੁਰੂ ਕਰ ਦਿੱਤਾ।

2020 ’ਚ ਫਿਜੀਕਸਵਾਲਾ ਨੂੰ ਅਲਖ ਪਾਂਡੇ ਨੇ ਕੰਪਨੀ ਐਕਟ ’ਚ ਰਜਿਸਟਰਡ ਕਰਵਾਇਆ। ਉਨ੍ਹਾਂ ਦਾ ਚੈਨਲ ਹੁਣ ਇਕ ਕੰਪਨੀ ਬਣਗਿਆ। ਉਨ੍ਹਾਂ ਦੇ ਨਾਲ ਆਈ.ਆਈ.ਟੀ. ਬੀ.ਐਚ.ਯੂ.ਤੋਂ ਇੰਜੀਨੀਅਰ ਕਰਨ ਵਾਲੇ ਪ੍ਰਤੀਕ ਮਹੇਸ਼ਵਰੀ ਜੁੜੀ। ਪ੍ਰਤੀਕ ਨੇ ਬਿਜਨਸ ਸੰਭਾਲਿਆ ਤਾਂ ਅਲਖ ਪੂਰੀ ਤਰ੍ਹ੍ਹਾਂ ਨਾਲ ਅਕੈਡਮਿਕਸ ’ਚ ਜਮ੍ਹ ਗਏ। ਇਸ ਤੋਂ ਬਾਅਦ ਕੰਪਨੀ ਦੀ ਲੋਕਪ੍ਰਿਯਾ ਵਧਦੀ ਗਈ। ਆਈਪੀਓ ਆਉਣ ਤੋਂ ਬਾਅਦ ਫਿਜੀਕਸਵਾਲਾ ਦੀ ਵੈਲਿਊ ਲਗਭਗ 5 ਅਰਬ ਡਾਲਰ (ਲਗਭਗ 44 ਹਜ਼ਾਰ ਕਰੋੜ ਰੁਪਏ) ਹੋ ਜਾਵੇਗੀ।