Petrol Diesel Price -ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਆਈ ਤੇਜ਼ੀ, ਜਾਣੋ ਅੱਜ ਦੇ Rate

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਵਿਚ ਪੈਟਰੋਲ ਦੀ ਕੀਮਤ ਸ਼ਨੀਵਾਰ ਨੂੰ ਲਗਪਗ 27 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 25 ਪੈਸੇ ਦੀ ਤੇਜ਼ੀ ਆਈ ਹੈ।

petrol

 ਨਵੀਂ ਦਿੱਲੀ: ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਤੀਜੇ ਦਿਨ ਵੀ ਵਾਧਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਇਹ ਤੇਜੀ ਓਪੇਕ ਦੇਸ਼ਾਂ ਵੱਲੋਂ ਜਨਵਰੀ ਤੋਂ ਉਤਪਾਦਨ ਵਿਚ ਪੰਜ ਲੱਖ ਬੈਰਲ ਦੇ ਵਾਧੇ ਦੇ ਫੈਸਲੇ ਦੇ ਕਾਰਨ ਆਈ ਹੈ। ਓਪੇਕ ਦੇਸ਼ਾਂ ਦੇ ਇਸ ਫੈਸਲੇ ਨਾਲ ਕਰੂਡ ਆਇਲ ਦੀਆਂ ਕੀਮਤਾਂ ਵਿਚ ਤੇਜ਼ੀ ਆਈ, ਜਿਸਦਾ ਅਸਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ’ਤੇ ਪਿਆ ਹੈ। 

ਜਾਣੋ ਪੈਟਰੋਲ ਡੀਜ਼ਲ ਦੀ ਕੀਮਤ 
ਦੇਸ਼ ਵਿਚ ਪੈਟਰੋਲ ਦੀ ਕੀਮਤ ਸ਼ਨੀਵਾਰ ਨੂੰ ਲਗਪਗ 27 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 25 ਪੈਸੇ ਦੀ ਤੇਜ਼ੀ ਆਈ ਹੈ। ਇਸ ਤੇਜ਼ੀ ਨਾਲ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 83.13 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 73.32 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਰਾਜਾਂ ਦੇ ਮੁਤਾਬਿਕ 
-ਮੁੰਬਈ ਵਿਚ ਸ਼ਨੀਵਾਰ ਨੂੰ ਪੈਟਰੋਲ ਵਾਧੇ ਨਾਲ 89.78 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਾਧੇ ਨਾਲ 79.93 ਰੁਪਏ ਹੋ ਗਿਆ ਹੈ। 
-ਚੇਨਈ ਵਿਚ ਸ਼ਨੀਵਾਰ ਨੂੰ ਪੈਟਰੋਲ 86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 78.69 ਰੁਪਏ ਪ੍ਰਤੀ ਲੀਟਰ ’ਤੇ ਮਿਲ ਰਿਹਾ ਹੈ।
-ਚੰਡੀਗਡ਼੍ਹ ਵਿਚ ਸ਼ਨੀਵਾਰ ਨੂੰ ਪੈਟਰੋਲ ਦੀ ਕੀਮਤ 80.03 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 73.06 ਰੁਪਏ ਪ੍ਰਤੀ ਲੀਟਰ ’ਤੇ ਵਿਕ ਰਿਹਾ ਹੈ।