Apple fined 8 million euros: ਸਮਾਰਟਫ਼ੋਨ ਕੰਪਨੀ ਐਪਲ ਨੂੰ ਲੱਗਿਆ ਕਰੀਬ 70 ਕਰੋੜ ਰੁਪਏ ਦਾ ਜੁਰਮਾਨਾ
ਯੂਜ਼ਰਜ਼ ਨੂੰ ਵਿਅਕਤੀਗਤ ਇਸ਼ਤਿਹਾਰਬਾਜ਼ੀ ਰਾਹੀਂ ਟਾਰਗੇਟ ਕਰਨ ਦੇ ਲੱਗੇ ਇਲਜ਼ਾਮ
ਐਪ ਸਟੋਰ ਦਾ ਦੁਰਵਰਤੋਂ ਕਰਨ ਦੇ ਚਲਦੇ ਫਰਾਂਸ ਦੀ ਯੂਜ਼ਰ ਪ੍ਰਾਈਵੇਸੀ ਸੰਸਥਾ CNIL ਨੇ ਕੀਤੀ ਕਾਰਵਾਈ
ਵਾਸ਼ਿੰਗਟਨ : ਅਮਰੀਕੀ ਸਮਾਰਟਫੋਨ ਕੰਪਨੀ ਐਪਲ 'ਤੇ ਇਕ ਵਾਰ ਫਿਰ ਕਰੋੜਾਂ ਰੁਪਏ ਦਾ ਜੁਰਮਾਨਾ ਲੱਗਾ ਹੈ। ਫਰਾਂਸ ਦੀ ਯੂਜ਼ਰ ਪ੍ਰਾਈਵੇਸੀ ਆਰਗੇਨਾਈਜ਼ੇਸ਼ਨ CNIL ਨੇ ਆਪਣੇ ਐਪ ਸਟੋਰ ਦੀ ਦੁਰਵਰਤੋਂ ਕਰਨ ਲਈ ਐਪਲ 'ਤੇ 80 ਲੱਖ ਯੂਰੋ ਯਾਨੀ ਕਰੀਬ 70 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਸੀਐਨਆਈਐਲ (CNIL) ਦਾ ਕਹਿਣਾ ਹੈ ਕਿ ਐਪਲ ਨੇ ਆਪਣੇ ਐਪ ਸਟੋਰ ਤੋਂ ਵਿਅਕਤੀਗਤ ਇਸ਼ਤਿਹਾਰਬਾਜ਼ੀ ਰਾਹੀਂ ਉਪਭੋਗਤਾ ਨੂੰ ਨਿਸ਼ਾਨਾ ਬਣਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਐਪਲ 'ਤੇ ਜਾਪਾਨ 'ਚ ਆਈਫੋਨ ਦੀ ਥੋਕ ਵਿਕਰੀ 'ਤੇ 105 ਮਿਲੀਅਨ ਡਾਲਰ (ਕਰੀਬ 870 ਕਰੋੜ ਰੁਪਏ) ਦਾ ਵਾਧੂ ਟੈਕਸ ਲਗਾਇਆ ਗਿਆ ਹੈ ਅਤੇ ਬ੍ਰਾਜ਼ੀਲ 'ਚ ਵੀ ਚਾਰਜਰ ਨਾ ਦੇਣ 'ਤੇ ਕੰਪਨੀ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ।
70 ਕਰੋੜ ਰੁਪਏ ਦਾ ਜੁਰਮਾਨਾ ਲੱਗਣ ਤੋਂ ਬਾਅਦ ਕੰਪਨੀ ਨੇ ਪ੍ਰਾਈਵੇਸੀ ਵਾਚਡੌਗ ਦੇ ਫੈਸਲੇ 'ਤੇ ਨਾਰਾਜ਼ਗੀ ਜਤਾਈ ਹੈ ਅਤੇ ਇਸ ਦੇ ਖਿਲਾਫ ਅਪੀਲ ਕਰਨ ਦੀ ਗੱਲ ਕਹੀ ਹੈ। CNIL ਨੇ ਇੱਕ ਬਿਆਨ ਵਿੱਚ ਕਿਹਾ, "ਆਈਫੋਨ ਦੇ ਸੈਟਿੰਗਜ਼ ਆਈਕਨ ਵਿੱਚ ਉਪਲਬਧ ਵਿਗਿਆਪਨ ਨਿਸ਼ਾਨਾ ਸੈਟਿੰਗਾਂ ਨੂੰ ਡਿਫੌਲਟ ਰੂਪ ਵਿੱਚ ਪ੍ਰੀ-ਚੈੱਕ ਕੀਤਾ ਗਿਆ ਸੀ, ਹਾਲਾਂਕਿ ਇਹ ਬਦਲਾਅ ਡਿਵਾਈਸ ਦੇ ਕੰਮ ਕਰਨ ਲਈ ਲਾਜ਼ਮੀ ਨਹੀਂ ਹੈ,"।
CNIL ਦਾ ਕਹਿਣਾ ਹੈ ਕਿ ਇਸ ਸੈਟਿੰਗ ਨੂੰ ਬਦਲ ਕੇ, ਕੰਪਨੀ ਉਪਭੋਗਤਾ ਦੀ ਸਹਿਮਤੀ ਤੋਂ ਬਗ਼ੈਰ ਆਪਣੇ ਆਈਫੋਨ 'ਤੇ ਕੁਝ ਐਪਸ ਨੂੰ ਇੰਸਟਾਲ ਕਰਦੀ ਸੀ ਅਤੇ ਇਸ ਨੂੰ ਨਿੱਜੀ ਵਿਗਿਆਪਨ ਦੇ ਜ਼ਰੀਏ ਨਿਸ਼ਾਨਾ ਬਣਾਇਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ 2021 ਦਾ ਹੈ ਅਤੇ iOS ਆਪਰੇਟਿੰਗ ਸਾਫਟਵੇਅਰ ਦੇ ਪੁਰਾਣੇ ਸੰਸਕਰਣ ਨਾਲ ਸਬੰਧਤ ਹੈ, ਜਿਸ ਵਿੱਚ ਯੂਜ਼ਰਸ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਇਹ ਜੁਰਮਾਨਾ ਲਗਾਇਆ ਗਿਆ ਹੈ।
ਐਪਲ ਨੇ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਐਪਲ ਸਰਚ ਵਿਗਿਆਪਨ ਕਿਸੇ ਵੀ ਹੋਰ ਡਿਜੀਟਲ ਵਿਗਿਆਪਨ ਪਲੇਟਫਾਰਮ ਤੋਂ ਉਪਰ ਹੈ, ਜਿਸ ਬਾਰੇ ਅਸੀਂ ਯੂਜ਼ਰਜ਼ ਨੂੰ ਸਪਸ਼ਟ ਤੌਰ 'ਤੇ ਆਪਸ਼ਨ ਪ੍ਰਦਾਨ ਕਰਦੇ ਹਾਂ ਕਿ ਉਹ ਪਰਸਨਲਾਈਜ਼ਡ ਐਡਵਰਟਾਈਜ਼ਮੈਂਟ ਪਸੰਦ ਕਰਨਗੇ ਜਾਂ ਨਹੀਂ।