Personal Loan: ਨਵੰਬਰ 'ਚ 50 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚਿਆ ਬੈਂਕਾਂ ਦੁਆਰਾ ਵੰਡਿਆ ਗਿਆ ਨਿੱਜੀ ਕਰਜ਼
ਵਾਹਨ ਲੋਨ ਦੀ ਰਕਮ 20.8% ਵਧ ਕੇ 5.6 ਲੱਖ ਕਰੋੜ ਰੁਪਏ ਹੋ ਗਈ ਹੈ।
Personal Loan- ਪਿਛਲੇ ਸਾਲ 17 ਨਵੰਬਰ ਤੱਕ ਬੈਂਕਾਂ ਦੁਆਰਾ ਵੰਡਿਆ ਗਿਆ ਕੁੱਲ ਕਰਜ਼ਾ ਸਾਲਾਨਾ ਆਧਾਰ 'ਤੇ 20.6% ਵਧ ਕੇ 156.2 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸ 'ਚ ਨਿੱਜੀ ਕਰਜ਼ੇ, ਜਿਨ੍ਹਾਂ ਦਾ ਹਿੱਸਾ 32.4 ਫ਼ੀਸਦੀ ਹੈ, 30.1 ਫੀਸਦੀ ਵਧ ਕੇ 50.6 ਲੱਖ ਕਰੋੜ ਰੁਪਏ ਹੋ ਗਿਆ ਹੈ। ਹੋਮ ਲੋਨ 'ਚ 37 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੀ ਰਕਮ ਵਧ ਕੇ 25.6 ਲੱਖ ਕਰੋੜ ਰੁਪਏ ਹੋ ਗਈ।
ਵਾਹਨ ਲੋਨ ਦੀ ਰਕਮ 20.8% ਵਧ ਕੇ 5.6 ਲੱਖ ਕਰੋੜ ਰੁਪਏ ਹੋ ਗਈ ਹੈ। ਛੋਟੇ ਟਿਕਟ ਆਕਾਰ ਦੇ ਨਿੱਜੀ ਕਰਜ਼ੇ 24.3% ਵਧ ਕੇ 13 ਲੱਖ ਕਰੋੜ ਰੁਪਏ ਹੋ ਗਏ। ਰਿਜ਼ਰਵ ਬੈਂਕ ਦੇ ਅੰਕੜਿਆਂ 'ਤੇ ਆਧਾਰਿਤ ਕੇਅਰਏਜ ਦੀ ਰਿਪੋਰਟ ਦੇ ਅਨੁਸਾਰ ਜੂਨ ਤੋਂ ਨਵੰਬਰ 2023 ਦੇ ਛੇ ਮਹੀਨਿਆਂ ਵਿਚ ਨਿੱਜੀ ਕਰਜ਼ੇ 20.9% ਤੋਂ ਵਧ ਕੇ 23.6% ਹੋ ਗਏ ਹਨ।
ਨਵੰਬਰ ਦੇ ਅੱਧ ਵਿਚ, ਰਿਜ਼ਰਵ ਬੈਂਕ ਨੇ ਬੈਂਕਾਂ ਅਤੇ NBFCs ਲਈ ਨਿੱਜੀ ਕਰਜ਼ਿਆਂ ਨਾਲ ਜੁੜੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਸੀ। ਇਸ ਦੇ ਤਹਿਤ ਬੈਂਕਾਂ ਅਤੇ NBFCs ਲਈ ਜੋਖ਼ਮ ਭਾਰ ਨੂੰ ਕ੍ਰਮਵਾਰ 25% ਤੋਂ ਵਧਾ ਕੇ 150% ਅਤੇ 125% ਕੀਤਾ ਗਿਆ ਸੀ। ਉਹ ਅਸੁਰੱਖਿਅਤ ਕਰਜ਼ਿਆਂ ਨੂੰ ਲੈ ਕੇ ਚਿੰਤਾ ਵਿਚ ਹਨ।
(For more news apart from Personal Loan, stay tuned to Rozana Spokesman)