94 ਫ਼ੀ ਸਦੀ ਆਈ.ਟੀ. ਗ੍ਰੈਜੂਏਟ ਭਾਰਤੀ ਨੌਕਰੀ ਲਾਇਕ ਨਹੀਂ: ਟੈੱਕ ਮਹਿੰਦਰਾ ਸੀ.ਈ.ਓ.
ਟੈੱਕ ਮਹਿੰਦਰਾ ਦੇ ਸੀ.ਈ.ਓ. ਸੀ.ਪੀ. ਗੁਰਨਾਨੀ ਦਾ ਕਹਿਣਾ ਹੈ ਕਿ 94 ਫ਼ੀ ਸਦੀ ਆਈ.ਟੀ. ਗ੍ਰੈਜੂਏਟ ਭਾਰਤੀ ਵੱਡੀਆਂ ਆਈ.ਟੀ. ਕੰਪਨੀਆਂ 'ਚ ਨੌਕਰੀਆਂ ਲਈ ਯੋਗ...
ਨਵੀਂ ਦਿੱਲੀ, 5 ਜੂਨ: ਟੈੱਕ ਮਹਿੰਦਰਾ ਦੇ ਸੀ.ਈ.ਓ. ਸੀ.ਪੀ. ਗੁਰਨਾਨੀ ਦਾ ਕਹਿਣਾ ਹੈ ਕਿ 94 ਫ਼ੀ ਸਦੀ ਆਈ.ਟੀ. ਗ੍ਰੈਜੂਏਟ ਭਾਰਤੀ ਵੱਡੀਆਂ ਆਈ.ਟੀ. ਕੰਪਨੀਆਂ 'ਚ ਨੌਕਰੀਆਂ ਲਈ ਯੋਗ ਨਹੀਂ ਹਨ। ਗੁਰਨਾਨੀ ਟੈੱਕ ਮਹਿੰਦਰਾ 'ਚ ਅਗਲੇ ਪੱਧਰ ਦੇ ਵਿਕਾਸ ਦੀ ਨੀਂਹ ਰੱਖ ਰਹੇ ਹਨ। ਉਹ ਟੈੱਕ ਮਹਿੰਦਰਾ ਦੀ ਅਗਲੀ ਪੀੜ੍ਹੀ ਦਾ ਰੋਡ ਮੈਪ ਤਿਆਰ ਕਰ ਰਹੇ ਹਨ।
ਗੁਰਨਾਨੀ ਕਹਿੰਦੇ ਹਨ ਕਿ ਮੈਨਪਾਵਰ ਸਕਿਲਿੰਗ ਅਤੇ ਆਰਟੀਫ਼ੀਸ਼ੀਅਲ ਇੰਟੈਂਲੀਜੈਂਸ, ਬਲਾਕਚੇਟ ਸਾਈਬਰ ਸਕਿਊਰਟੀ, ਮਸ਼ੀਨ ਲਰਨਿੰਗ ਵਰਗੀ ਨਵੀਂ ਤਕਨਾਲੋਜੀ 'ਚ ਦਖ਼ਲ ਕਰਨਾ ਭਾਰਤੀ ਆਈ.ਟੀ. ਕੰਪਨੀਆਂ ਲਈ ਵੱਡੀ ਚੁਣੌਤੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਇਨ੍ਹਾਂ ਸੱਭ ਗੱਲਾਂ ਨੂੰ ਦੇਖਦਿਆਂ ਜਦੋਂ ਨੌਕਰੀ ਦੀ ਗੱਲ ਆਉਂਦੀ ਹੈ ਤਾਂ ਵੱਡੀਆਂ ਆਈ.ਟੀ. ਕੰਪਨੀਆਂ 94 ਫ਼ੀ ਸਦੀ ਆਈ.ਟੀ. ਗ੍ਰੈਜੂਏਟ ਭਾਰਤੀਆਂ ਨੂੰ ਇਸ ਲਈ ਯੋਗ ਨਹੀਂ ਮੰਨਦੀਆਂ ਹਨ।
ਗੁਰਨਾਨੀ ਕਹਿੰਦੇ ਹਨ ਕਿ ਮੈਂ ਅਪਣੇ ਦਿੱਲੀ ਵਰਗੇ ਸ਼ਹਿਰਾਂ ਦਾ ਇਕ ਉਦਾਹਰਨ ਦਿੰਦਾ ਹਾਂ। ਅੱਜ ਇਥੇ 60 ਫ਼ੀ ਸਦੀ ਨੰਬਰ ਪਾਉਣ ਵਾਲੇ ਵਿਦਿਆਰਥੀ ਬੀ.ਏ. ਇੰਗਲਿਸ਼ 'ਚ ਦਾਖ਼ਲਾ ਨਹੀਂ ਪਾ ਸਕਦੇ, ਪਰ ਉਹ ਇੰਜਨੀਅਰਿੰਗ 'ਚ ਜ਼ਰੂਰ ਦਾਖ਼ਲਾ ਪਾ ਲੈਣਗੇ। ਮੇਰਾ ਮੁੱਦਾ ਸਰਲ ਹੈ ਕਿ ਕੀ ਅਸੀਂ ਬੇਰੁਜ਼ਗਾਰੀ ਲਈ ਲੋਕਾਂ ਨੂੰ ਨਹੀਂ ਬਣਾ ਰਹੇ? ਭਾਰਤੀ ਆਈ.ਟੀ. ਇੰਡਸਟਰੀ ਸਕਿਲ ਚਾਹੁੰਦੀ ਹੈ। (ਏਜੰਸੀ)