20 ਸਾਲ ਦੀ ਮਿਆਦ ਵਾਲਾ ਹੋਮ ਲੋਨ ਹੁਣ 24 ਸਾਲ ਦਾ ਹੋਇਆ, ਖਾਲੀ ਹੋਵੇਗੀ ਤੁਹਾਡੀ ਜੇਬ੍ਹ,  ਜਾਣੋ ਕਿਵੇਂ? 

ਏਜੰਸੀ

ਖ਼ਬਰਾਂ, ਵਪਾਰ

ਜੇਕਰ ਤੁਸੀਂ ਅਪ੍ਰੈਲ 2019 'ਚ 50 ਲੱਖ ਦਾ ਹੋਮ ਲੋਨ ਲਿਆ ਹੈ, ਤਾਂ ਉਸ ਸਮੇਂ ਹੋਮ ਲੋਨ 'ਤੇ ਵਿਆਜ ਦਰ 6.7 ਫ਼ੀਸਦੀ ਸੀ

A home loan

 

ਨਵੀਂ ਦਿੱਲੀ-  ਭਾਰਤ ਦੇ ਮਹਾਨਗਰਾਂ 'ਚ ਪਹੁੰਚਣ ਵਾਲੇ ਜ਼ਿਆਦਾਤਰ ਨੌਜਵਾਨ ਹੋਮ ਲੋਨ ਲੈ ਕੇ ਆਪਣਾ ਘਰ ਖਰੀਦਦੇ ਹਨ ਅਤੇ ਇਸ ਤੋਂ ਬਾਅਦ ਕੰਮ ਕਰਦੇ ਹੋਏ ਮਹੀਨਾਵਾਰ ਕਿਸ਼ਤ ਭਰਨ 'ਚ ਲੱਗੇ ਰਹਿੰਦੇ ਹਨ। ਸੋਚੋ ਜੇ ਤੁਸੀਂ 20 ਸਾਲਾਂ ਲਈ ਹੋਮ ਲੋਨ ਲਿਆ ਹੈ, ਜਿਸ ਦੀ ਮਹੀਨਾਵਾਰ ਕਿਸ਼ਤ ਤੁਸੀਂ ਅਦਾ ਕਰ ਰਹੇ ਹੋ, ਪਰ ਹਾਲ ਹੀ ਵਿਚ ਭਾਰਤੀ ਰਿਜ਼ਰਵ ਬੈਂਕ ਦੁਆਰਾ ਰੇਪੋ ਰੇਟ ਵਿਚ ਵਾਧੇ ਦੇ ਕਾਰਨ, ਹੁਣ ਤੁਹਾਨੂੰ 24 ਸਾਲਾਂ ਲਈ ਇਹ EMI ਅਦਾ ਕਰਨੀ ਪਵੇਗੀ।

ਹਾਂ, ਹੋਮ ਲੋਨ ਦੀ ਵਧਦੀ ਦਰ ਕਾਰਨ, ਜਿਨ੍ਹਾਂ ਲੋਕਾਂ ਨੇ ਲੰਬੇ ਸਮੇਂ ਲਈ ਕਰਜ਼ਾ ਲਿਆ ਹੈ, ਉਨ੍ਹਾਂ ਨੂੰ ਹੁਣ ਲੋਨ ਦੀ ਮਿਆਦ ਵਧਾਉਣ ਜਾਂ ਈਐਮਆਈ ਦੀ ਰਕਮ ਵਧਾਉਣ ਦੇ ਰੂਪ ਵਿਚ ਹੋਰ ਬੋਝ ਝੱਲਣਾ ਪੈ ਸਕਦਾ ਹੈ। ਦਰਅਸਲ ਜੇਕਰ ਤੁਸੀਂ 20 ਸਾਲਾਂ ਲਈ ਹੋਮ ਲੋਨ ਲਿਆ ਹੈ, ਤਾਂ ਵਿਆਜ ਦਰਾਂ ਵਧਣ ਤੋਂ ਬਾਅਦ ਤੁਹਾਡੇ ਹੋਮ ਲੋਨ ਦੀ ਮਿਆਦ 24 ਸਾਲ ਤੱਕ ਹੋ ਸਕਦੀ ਹੈ। ਜੇਕਰ ਤੁਸੀਂ ਹੋਮ ਲੋਨ ਦੀ ਮਿਆਦ ਵਧਾਉਣਾ ਨਹੀਂ ਚਾਹੁੰਦੇ ਹੋ, ਤਾਂ ਤੁਸੀਂ ਮਹੀਨਾਵਾਰ ਕਿਸ਼ਤ ਦੀ ਰਕਮ ਵਧਾ ਕੇ ਹੋਮ ਲੋਨ ਦੀ ਮਿਆਦ ਨੂੰ ਸਥਿਰ ਰੱਖ ਸਕਦੇ ਹੋ। 

ਅਸਲ 'ਚ ਜੇਕਰ ਤੁਸੀਂ ਪਿਛਲੇ ਦੋ-ਤਿੰਨ ਸਾਲਾਂ 'ਚ ਹੋਮ ਲੋਨ ਲਿਆ ਹੈ ਤਾਂ ਉਸ ਸਮੇਂ ਹੋਮ ਲੋਨ 'ਤੇ ਵਿਆਜ ਦਰ 6.5 ਫ਼ੀਸਦੀ ਸੀ। ਹੁਣ ਹੋਮ ਲੋਨ 'ਤੇ ਵਿਆਜ ਦਰ 8.25 ਫ਼ੀਸਦੀ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਸਾਲ 2019 'ਚ 20 ਸਾਲਾਂ ਲਈ ਲਏ ਗਏ ਹੋਮ ਲੋਨ ਨੂੰ ਹੁਣ ਤਿੰਨ ਸਾਲ ਦੀਆਂ ਕਿਸ਼ਤਾਂ ਭਰਨ ਤੋਂ ਬਾਅਦ ਵੀ 21 ਸਾਲ ਹੋਰ ਅਦਾ ਕਰਨਾ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਜੇਕਰ ਤੁਸੀਂ 3 ਸਾਲਾਂ ਲਈ ਮਹੀਨਾਵਾਰ ਕਿਸ਼ਤ ਦਾ ਭੁਗਤਾਨ ਕੀਤਾ ਹੈ, ਤਾਂ ਵੀ ਤੁਹਾਡਾ ਹੋਮ ਲੋਨ 21 ਹੋਰ ਸਾਲਾਂ ਲਈ EMI ਦਾ ਭੁਗਤਾਨ ਕਰਨ ਤੋਂ ਬਾਅਦ ਹੀ ਖ਼ਤਮ ਹੋਵੇਗਾ।

ਜੇਕਰ ਤੁਸੀਂ ਅਪ੍ਰੈਲ 2019 'ਚ 50 ਲੱਖ ਦਾ ਹੋਮ ਲੋਨ ਲਿਆ ਹੈ, ਤਾਂ ਉਸ ਸਮੇਂ ਹੋਮ ਲੋਨ 'ਤੇ ਵਿਆਜ ਦਰ 6.7 ਫ਼ੀਸਦੀ ਸੀ। ਜੇਕਰ ਤੁਸੀਂ 50 ਲੱਖ ਦਾ ਕਰਜ਼ਾ ਲਿਆ ਹੈ, ਤਾਂ ਤੁਹਾਨੂੰ ਹੋਮ ਲੋਨ 'ਤੇ ਵਿਆਜ ਵਜੋਂ  5,00,000 ਵਾਧੂ ਅਦਾ ਕਰਨੇ ਪੈ ਸਕਦੇ ਹਨ। ਜੇਕਰ ਤੁਸੀਂ ਅਪ੍ਰੈਲ 2022 ਵਿਚ ਇਸ ਹੋਮ ਲੋਨ ਦੀ ਰਕਮ ਨੂੰ ਦੇਖਦੇ ਹੋ, ਤਾਂ ਤੁਸੀਂ ਹੁਣ ਤੱਕ 36 ਕਿਸ਼ਤਾਂ ਦਾ ਭੁਗਤਾਨ ਕਰ ਚੁੱਕੇ ਹੋ। ਤੁਹਾਡੇ ਕੋਲ 5000000 ਦੇ ਕਰਜ਼ੇ 'ਤੇ ਹੋਰ 46 ਲੱਖ ਰੁਪਏ ਬਚੇ ਹਨ, ਜਿਸ ਨੂੰ ਪੂਰਾ ਕਰਨ ਲਈ ਤੁਹਾਨੂੰ 17 ਸਾਲ ਮਿਲਦੇ ਹਨ।

ਜੇਕਰ ਤੁਸੀਂ ਮਈ 2022 ਦੇ ਹੋਮ ਲੋਨ 'ਤੇ 7.1% ਵਿਆਜ ਨੂੰ ਦੇਖਦੇ ਹੋ, ਤਾਂ ਤੁਸੀਂ ਹੁਣ ਤੱਕ 37 ਕਿਸ਼ਤਾਂ ਦਾ ਭੁਗਤਾਨ ਕਰ ਚੁੱਕੇ ਹੋ, ਇਸ ਤੋਂ ਬਾਅਦ ਵੀ ਤੁਹਾਡੇ ਹੋਮ ਲੋਨ ਦੀ ਰਕਮ ਲਗਭਗ  46 ਲੱਖ ਹੈ। ਇਸ ਵਿਚ, ਤੁਹਾਡੇ MI ਦੀ ਪਰਿਪੱਕਤਾ ਦੀ ਮਿਆਦ 12 ਮਹੀਨਿਆਂ ਤੱਕ ਵਧ ਜਾਂਦੀ ਹੈ। ਜੇਕਰ ਤੁਸੀਂ ਜੂਨ 2022 ਤੱਕ 7.6% ਦੀ ਦਰ ਨੂੰ ਦੇਖਦੇ ਹੋ, ਤਾਂ ਤੁਹਾਡੇ ਹੋਮ ਲੋਨ ਦੀ ਮਿਆਦ 29 ਮਹੀਨਿਆਂ ਤੱਕ ਵਧ ਜਾਵੇਗੀ। ਇਸੇ ਤਰ੍ਹਾਂ ਅਗਸਤ ਵਿਚ ਮੌਜੂਦ ਹੋਮ ਲੋਨ ਦੀ ਵਿਆਜ ਦਰ ਤੁਹਾਡੇ ਹੋਮ ਲੋਨ ਦੀ ਮਿਆਦ ਨੂੰ 49 ਮਹੀਨਿਆਂ ਤੱਕ ਵਧਾ ਦੇਵੇਗੀ, ਜਦੋਂ ਕਿ ਅਕਤੂਬਰ 2022 ਵਿੱਚ ਮੌਜੂਦ ਹੋਮ ਲੋਨ ਦੀ ਵਿਆਜ ਦਰ ਤੁਹਾਡੀ EMI ਨੂੰ 60 ਮਹੀਨਿਆਂ ਲਈ ਵਧਾ ਦੇਵੇਗੀ।