ਲੋਕਾਂ ਨੂੰ ਰਾਹਤ, ਨਹੀਂ ਵਧੀਆਂ ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਜਾਣੋ RATE

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਪੈਟਰੋਲ 93.48 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ

Petrol Diesel Price

ਨਵੀਂ ਦਿੱਲੀ: ਦੇਸ਼ ਭਰ ਵਿਚ ਪੈਟਰੋਲ ਡੀਜ਼ਲ ਦੀ ਕੀਮਤਾਂ ਲਗਾਤਾਰ ਵੱਧ ਰਹੀ ਹਨ ਪਰ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਠਵੇਂ ਦਿਨ ਨਹੀਂ ਵਧੀਆਂ ਹਨ।  ਦੇਸ਼ ਭਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 91.17 ਰੁਪਏ ਤੋਂ ਵੱਧ ਵਿਕ ਰਿਹਾ ਹੈ, ਜਦੋਂ ਕਿ ਡੀਜ਼ਲ 81.47 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਪੈਟਰੋਲ ਡੀਜ਼ਲ  ਦੀਆਂ ਕੀਮਤਾਂ 
ਕੋਲਕਾਤਾ ਵਿੱਚ ਪੈਟਰੋਲ 91.35 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਜਦੋਂ ਕਿ ਡੀਜ਼ਲ 84.35 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਰਾਜ ਵਿੱਚ ਸ਼੍ਰੀਗੰਗਾਨਗਰ ਤੋਂ ਬਾਅਦ ਹੁਣ ਬੀਕਾਨੇਰ ਵਿੱਚ ਪੈਟਰੋਲ 100 ਤੋਂ ਪਾਰ ਹੋ ਗਿਆ ਹੈ। ਪੈਟਰੋਲ 100.01 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.09 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਪੈਟਰੋਲ 93.48 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਜਦੋਂ ਕਿ ਡੀਜ਼ਲ 86.73 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਭੋਪਾਲ ਵਿੱਚ ਪੈਟਰੋਲ 99.21 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਜਦੋਂ ਕਿ ਡੀਜ਼ਲ 89.76 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਦੱਸਣਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਵੇਰੇ ਛੇ ਵਜੇ ਬਦਲ ਜਾਂਦੀ ਹੈ। ਨਵੀਂਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੁੰਦੀਆਂ ਹਨ।