ਮੁਫ਼ਤ ਸੋਲਰ ਪੈਨਲ ਬਹਾਨੇ ਹੋ ਰਿਹਾ ਹੈ ਤੁਹਾਡਾ ਡੇਟਾ ਚੋਰੀ, ਸਰਕਾਰ ਨੇ ਜਾਰੀ ਕੀਤਾ ਅਲਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮੁਫ਼ਤ ਸੋਲਰ ਪੈਨਲ ਦੇਣ ਬਹਾਨੇ ਤੁਹਾਡਾ ਡੇਟਾ ਚੋਰੀ ਹੋ ਸਕਦਾ ਹੈ। ਸਰਕਾਰ ਨੇ ਇਸ ਸਬੰਧ 'ਚ ਅਲਰਟ ਜਾਰੀ ਕੀਤਾ ਹੈ। ਨਵਿਆਉਣਯੋਗ ਊਰਜਾ ਮੰਤਰਾਲੇ (ਐਮਐਨਆਰਈ) ਨੇ ਕਿਹਾ ਹੈ...

Solar Panels

ਨਵੀਂ ਦਿੱਲ‍ੀ : ਮੁਫ਼ਤ ਸੋਲਰ ਪੈਨਲ ਦੇਣ ਬਹਾਨੇ ਤੁਹਾਡਾ ਡੇਟਾ ਚੋਰੀ ਹੋ ਸਕਦਾ ਹੈ। ਸਰਕਾਰ ਨੇ ਇਸ ਸਬੰਧ 'ਚ ਅਲਰਟ ਜਾਰੀ ਕੀਤਾ ਹੈ। ਨਵਿਆਉਣਯੋਗ ਊਰਜਾ ਮੰਤਰਾਲੇ (ਐਮਐਨਆਰਈ) ਨੇ ਕਿਹਾ ਹੈ ਕਿ ਮੁਫ਼ਤ 'ਚ ਸੋਲਰ ਪੈਨਲ ਦੇਣ ਦੀ ਕੋਈ ਸਰਕਾਰੀ ਯੋਜਨਾ ਨਹੀਂ ਹੈ ਪਰ ਇਕ ਵੈਬਸਾਈਟ ਇਸ ਤਰ੍ਹਾਂ ਦਾ ਆਫ਼ਰ ਦੇ ਕੇ ਲੋਕਾਂ ਦਾ ਡੇਟਾ ਚੋਰੀ ਕਰ ਰਹੀ ਹੈ।

ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਮੰਤਰਾਲੇ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਉਹਨਾਂ ਨੂੰ ਮੁਫ਼ਤ 'ਚ ਸੋਲਰ ਪੈਨਲ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਤਕ ਸੋਲਰ ਪੈਨਲ ਨਹੀਂ ਮਿਲਿਆ ਹੈ।  ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਵਧਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਚਲਿਆ ਕਿ ਇਕ ਵੈਬਸਾਈਟ ਤੋਂ ਇਸ ਤਰ੍ਹਾਂ ਦਾ ਆਫ਼ਰ ਦਿਤਾ ਜਾ ਰਿਹਾ ਹੈ।

ਵੈਬਸਾਈਟ ਵਲੋਂ ਲੋਕਾਂ ਦਾ ਨਿਜੀ ਡੇਟਾ ਮੰਗਿਆ ਜਾਂਦਾ ਹੈ ਅਤੇ ਨਾਲ ਹੀ ਦਸ ਲੋਕਾਂ ਨੂੰ ਲਿੰਕ ਸ਼ੇਅਰ ਕਰਨ ਨੂੰ ਕਿਹਾ ਜਾਂਦਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਝਾਂਸੇ 'ਚ ਫਸਾਉਣ ਲਈ ਇਹ ਮੈਸੇਜ ਵ‍ਟਸਐਪ 'ਤੇ ਵੀ ਭੇਜੇ ਜਾ ਰਹੇ ਹਨ, ਜਦਕਿ ਇਸ ਤਰ੍ਹਾਂ ਦੀ ਕੋਈ ਸ‍ਕੀਮ ਸਰਕਾਰ ਨੇ ਨਹੀਂ ਜਾਰੀ ਕੀਤੀ ਹੈ। ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਇਹ ਵੈਬਸਾਈਟ ਪੂਰੀ ਤਰ੍ਹਾਂ ਫ਼ਰਜੀ ਹੈ, ਲੋਕ ਇਸ ਝਾਂਸੇ 'ਚ ਨਾ ਆਉਣ। ਇਸ ਵੈਬਸਾਈਟ ਦਾ ਲਿੰਕ ਇਹ ਹੈ - https://free-solarpanel.registrationsnow.com/