ਏ.ਟੀ.ਐਮ. ਰਾਹੀਂ ਲਿਮਟ ਤੋਂ ਜ਼ਿਆਦਾ ਵਾਰ ਪੈਸੇ ਕਢਵਾਉਣ 'ਤੇ ਦੇਣਾ ਪੈ ਸਕਦੈ ਜੀ.ਐਸ.ਟੀ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਤੇਲ ਕੀਮਤਾਂ ਤੋਂ ਬਾਅਦ ਹੁਣ ਏ.ਟੀ.ਐਮ. ਤੋਂ ਜ਼ਿਆਦਾ ਵਾਰ ਪੈਸੇ ਕਢਵਾਉਣ 'ਤੇ ਜੀ.ਐਸ.ਟੀ. ਦੇਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਦਿਤੀਆਂ ਜਾ ਰਹੀਆਂ ......

ATM

ਨਵੀਂ ਦਿੱਲੀ,  ਤੇਲ ਕੀਮਤਾਂ ਤੋਂ ਬਾਅਦ ਹੁਣ ਏ.ਟੀ.ਐਮ. ਤੋਂ ਜ਼ਿਆਦਾ ਵਾਰ ਪੈਸੇ ਕਢਵਾਉਣ 'ਤੇ ਜੀ.ਐਸ.ਟੀ. ਦੇਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਦਿਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਜਿਵੇਂ ਏ.ਟੀ.ਐਮ., ਚੈਕ ਬੁਕ ਜਾਂ ਸਟੇਟਮੈਂਟ ਆਦਿ 'ਤੇ ਜੀ.ਐਸ.ਟੀ. ਨਹੀਂ ਲੱਗੇਗਾ।

ਗਾਹਕਾਂ ਨੂੰ ਪ੍ਰਤੀ ਮਹੀਨੇ ਬੈਂਕ ਵਲੋਂ ਜੋ 3-5 ਏ.ਟੀ.ਐਮ. ਨਿਕਾਸੀ ਮੁਫ਼ਤ ਦਿਤੀ ਜਾਂਦੀ ਹੈ, ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਜੀ.ਐਸ.ਟੀ. ਨਹੀਂ ਲਗਾਇਆ ਜਾਵੇਗਾ ਪਰ ਇਸ ਮੁਫ਼ਤ ਨਿਕਾਸੀ ਤੋਂ ਬਾਅਦ ਹੋਣ ਵਾਲੀ ਨਿਕਾਸੀ ਟੈਕਸ ਦੇ ਦਾਇਰੇ 'ਚ ਰਹੇਗੀ। ਇਸੇ ਤਰ੍ਹਾਂ ਗਾਹਕਾਂ ਨੂੰ ਬੈਂਕ ਤੋਂ ਮਿਲਣ ਵਾਲੀ ਮੁਫ਼ਤ ਚੈਕਬੁਕ ਜਾਂ ਮੁਫ਼ਤ ਬੈਲੰਸ ਸਟੇਟਮੈਂਟ 'ਤੇ ਜੀ.ਐਸ.ਟੀ. ਨਹੀਂ ਲਗੇਗਾ ਪਰ ਮੁਫ਼ਤ ਸਹੂਲਤ ਤੋਂ ਬਾਅਦ ਬੈਂਕ ਚਾਰਜ ਦਿੰਦਿਆਂ ਚੈਕਬੁਕ ਅਤੇ ਸਟੇਟਮੈਂਟ ਪ੍ਰਾਪਤ ਕਰਨ 'ਤੇ ਜੀ.ਐਸ.ਟੀ. ਦੇਣਾ ਹੋਵੇਗਾ।


ਬੈਂਕਿੰਗ ਸਹੂਲਤਾਂ 'ਤੇ ਜੀ.ਐਸ.ਟਂ. ਦਾ ਇਹ ਵਿਵਾਦ ਉਦੋਂ ਸਾਹਮਣੇ ਆਇਆ, ਜਦੋਂ ਵਿੱਤ ਮੰਤਰਾਲੇ ਦੇ ਦੋ ਵਿਭਾਗ ਡਿਪਾਰਟਮੈਂਟ ਆਫ਼ ਫ਼ਾਇਨੈਂਸ਼ੀਅਲ ਸਰਵਿਸਜ਼ ਅਤੇ ਡਿਪਾਰਟਮੈਂਟ ਆਫ਼ ਰੈਵੇਨਿਊ ਦਾ ਮੁਫ਼ਤ ਸੇਵਾਵਾਂ 'ਤੇ ਜੀ.ਐਸ.ਟੀ ਲਗਾਏ ਜਾਣ ਸਬੰਧੀ ਵੱਖ-ਵੱਖ ਪੱਖ ਸੀ। ਇਸ ਤੋਂ ਬਾਅਦ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸੇਜ਼ ਅਤੇ ਕਸਟਮ ਨੇ ਐਫ਼.ਏ.ਕਿਊ. ਜਾਰੀ ਕਰ ਕੇ ਇਸ ਦਾ ਸਪਸ਼ਟੀਕਰਨ ਦਿਤਾ ਹੈ।  (ਏਜੰਸੀ)