Petrol Diesel Price: ਮੁੜ ਤੀਜੇ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਤੋਂ ਪਹਿਲਾਂ ਅਗਸਤ ਵਿੱਚ ਡੀਜ਼ਲ 73 ਰੁਪਏ ਤੋਂ ਉੱਪਰ ਚੱਲ ਰਿਹਾ ਸੀ।

petrol diesel prices

ਨਵੀਂ ਦਿੱਲੀ: ਅੱਜ ਲਗਾਤਾਰ ਤੀਜੇ ਦਿਨ ਘਰੇਲੂ ਮਾਰਕੀਟ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾ ਵਾਧਾ ਹੋਇਆ ਹੈ। ਇਸਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਫਿਰ ਇੱਕ ਮਾਮੂਲੀ ਗਿਰਾਵਟ ਆਈ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀ ਕੀਮਤ ਵਿਚ 20 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 26 ਪੈਸੇ ਦਾ ਵਾਧਾ ਕੀਤਾ ਹੈ। ਜੇਕਰ ਦਿੱਲੀ ‘ਚ ਤੇਲ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਸੋਮਵਾਰ ਨੂੰ ਪੈਟਰੋਲ 83.71 ਰੁਪਏ ਅਤੇ ਡੀਜ਼ਲ 73.87 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਅਗਸਤ ਵਿੱਚ ਡੀਜ਼ਲ 73 ਰੁਪਏ ਤੋਂ ਉੱਪਰ ਚੱਲ ਰਿਹਾ ਸੀ।

ਪੈਟਰੋਲ ਅਤੇ ਡੀਜ਼ਲ ਦੀ ਕੀਮਤ:
ਦਿੱਲੀ--   
ਪੈਟਰੋਲ   83.71          
ਡੀਜ਼ਲ    73.87                                            

ਮੁੰਬਈ                         
ਪੈਟਰੋਲ 90.34                                    
ਡੀਜ਼ਲ 80.51

ਚੇਨਈ                         
ਪੈਟਰੋਲ 86.51                                    
ਡੀਜ਼ਲ 77.44

ਕੋਲਕਾਤਾ                      
ਪੈਟਰੋਲ 85.19                                   
ਡੀਜ਼ਲ 77.44

ਚੰਡੀਗੜ੍ਹ                      
ਪੈਟਰੋਲ 80.59                                   
ਡੀਜ਼ਲ73.61