Gold News : ਇਸ ਹਫ਼ਤੇ ਸੋਨਾ 2,613 ਰੁਪਏ ਹੋਇਆ ਮਹਿੰਗਾ, 84,699 ਰੁਪਏ ਨਾਲ ਸੱਭ ਤੋਂ ਉੱਚੇ ਪੱਧਰ 'ਤੇ ਪਹੁੰਚਿਆ
ਚਾਂਦੀ ਦੀਆਂ ਕੀਮਤਾਂ 1,858 ਰੁਪਏ ਵਧੀਆਂ, ਨਵੇਂ ਸਾਲ ਵਿਚ ਕੀਮਤਾਂ ਵਿਚ ₹9,000 ਤਕ ਦਾ ਹੋਇਐ ਵਾਧਾ
Gold prices rose by Rs 2,613 this week, reaching an all-time high of Rs 84,699 Latest News in Punjabi : ਮੌਜੂਦਾ ਵਪਾਰਕ ਹਫ਼ਤੇ ਯਾਨੀ ਸੋਮਵਾਰ ਤੋਂ ਸ਼ੁਕਰਵਾਰ (3 ਫ਼ਰਵਰੀ ਤੋਂ 7 ਫ਼ਰਵਰੀ) ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਹੋਇਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, ਪਿਛਲੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁਕਰਵਾਰ (31 ਜਨਵਰੀ) ਨੂੰ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 82,086 ਰੁਪਏ ਸੀ, ਜੋ ਹੁਣ 2,613 ਰੁਪਏ ਵਧ ਕੇ 84,699 ਰੁਪਏ ਹੋ ਗਈ ਹੈ।
ਇਸ ਹਫ਼ਤੇ ਦੌਰਾਨ, ਇਕ ਕਿਲੋ ਚਾਂਦੀ ਦੀ ਕੀਮਤ 1,858 ਰੁਪਏ ਵਧ ਕੇ 95,391 ਰੁਪਏ ਹੋ ਗਈ ਹੈ। ਪਿਛਲੇ ਸ਼ੁਕਰਵਾਰ ਨੂੰ ਇਹ 93,533 ਰੁਪਏ ਪ੍ਰਤੀ ਕਿਲੋਗ੍ਰਾਮ ਸੀ। 7 ਫ਼ਰਵਰੀ ਨੂੰ ਸੋਨਾ 84,699 ਰੁਪਏ ਪ੍ਰਤੀ 10 ਗ੍ਰਾਮ ਦੇ ਸਰਬੋਤਮ ਉੱਚ ਪੱਧਰ 'ਤੇ ਪਹੁੰਚ ਗਿਆ। ਜਦਕਿ ਚਾਂਦੀ 23 ਅਕਤੂਬਰ 2024 ਨੂੰ 99,151 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚ ਗਈ ਸੀ।
ਇਸ ਸਾਲ ਹੀ 1 ਜਨਵਰੀ ਤੋਂ ਹੁਣ ਤਕ ਸੌਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਵਧੇਰੇ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 8,116 ਰੁਪਏ ਵਧ ਕੇ 76,583 ਰੁਪਏ ਤੋਂ 84,699 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 9,336 ਰੁਪਏ ਵਧ ਕੇ 86,055 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 95,391 ਰੁਪਏ ਹੋ ਗਈ ਹੈ।
ਸੌਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਤੋਂ ਬਾਅਦ 4 ਮੈਟਰੋ ਸ਼ਹਿਰਾਂ ਅਤੇ ਭੋਪਾਲ ਵਿੱਚ ਸੋਨੇ ਦੀਆਂ ਨਵੀਆਂ ਕੀਮਤਾਂ ਲਾਗੂ ਹੋਈਆਂ ਹਨ। ਦਿੱਲੀ ਵਿਚ 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 79,450 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 86,660 ਰੁਪਏ ਹੈ ਤੇ ਮੁੰਬਈ ਵਿਚ 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 79,300 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 86,510 ਰੁਪਏ ਹੈ। ਕੋਲਕਾਤਾ ਵਿਚ 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 79,300 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 86,510 ਰੁਪਏ ਹੈ ਤੇ ਚੇਨਈ ਵਿਚ 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 79,300 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 86,510 ਰੁਪਏ ਹੈ। ਜਦਕਿ ਭੋਪਾਲ ਵਿਚ 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 79,350 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 86,560 ਰੁਪਏ ਹੈ। 2024 ਵਿਚ ਸੋਨੇ ਨੇ 20% ਅਤੇ ਚਾਂਦੀ ਨੇ 17% ਰਿਟਰਨ ਦਿਤਾ ਸੀ।
ਪਿਛਲੇ ਸਾਲ ਸੋਨੇ ਦੀ ਕੀਮਤ ਵਿੱਚ 20.22% ਦਾ ਵਾਧਾ ਹੋਇਆ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿਚ 17.19% ਦਾ ਵਾਧਾ ਹੋਇਆ। 1 ਜਨਵਰੀ, 2024 ਨੂੰ ਸੋਨਾ 63,352 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 31 ਦਸੰਬਰ, 2024 ਨੂੰ 76,162 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਸਮੇਂ ਦੌਰਾਨ, ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 86,017 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
ਤੁਹਾਨੂੰ ਦਸ ਦਈਏੇ ਕਿ ਹਮੇਸ਼ਾ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੁਆਰਾ ਪ੍ਰਮਾਣਤ ਹਾਲਮਾਰਕ ਵਾਲਾ ਸੋਨਾ ਖ਼ਰੀਦੋ। ਨਵੇਂ ਨਿਯਮ ਦੇ ਤਹਿਤ, 1 ਅਪ੍ਰੈਲ ਤੋਂ ਛੇ-ਅੰਕਾਂ ਵਾਲੇ ਅਲਫ਼ਾਨਿਊਮੇਰਿਕ ਹਾਲਮਾਰਕਿੰਗ ਤੋਂ ਬਿਨਾਂ ਸੋਨਾ ਨਹੀਂ ਵੇਚਿਆ ਜਾਵੇਗਾ।