ਮੰਗਣ ਵਧਣ ਕਾਰਨ ਬੀਤੇ ਹਫ਼ਤੇ ਜ਼ੀਰਾ ਤੇ ਲੌਂਗ ਦੀਆਂ ਕੀਮਤਾਂ 'ਚ ਆਈ ਤੇਜ਼ੀ
ਬਜ਼ਾਰ ਵਿਚ ਮੰਗ ਦੇ ਵਧਣ ਤੋਂ ਬਅਦ ਬੀਤੇ ਹਫਤੇ ਰਾਸ਼ਟਰੀ ਰਾਜਧਾਨੀ ਦੇ ਥੋਕ ਕਰਿਆਨਾ ਬਾਜ਼ਾਰ ਵਿਚ ਜ਼ੀਰਾ ਅਤੇ ਲੌਂਗ ਦੀਆਂ ਕੀਮਤਾਂ ਵਿਚ
ਨਵੀਂ ਦਿੱਲੀ : ਬਜ਼ਾਰ ਵਿਚ ਮੰਗ ਦੇ ਵਧਣ ਤੋਂ ਬਅਦ ਬੀਤੇ ਹਫਤੇ ਰਾਸ਼ਟਰੀ ਰਾਜਧਾਨੀ ਦੇ ਥੋਕ ਕਰਿਆਨਾ ਬਾਜ਼ਾਰ ਵਿਚ ਜ਼ੀਰਾ ਅਤੇ ਲੌਂਗ ਦੀਆਂ ਕੀਮਤਾਂ ਵਿਚ ਤੇਜ਼ੀ ਦੇਖੀ ਗਈ ਹੈ। ਹਾਲਾਂਕਿ ਸੁਸਤ ਮੰਗ ਕਾਰਨ ਛੋਟੀ ਇਲਾਇਚੀ ਅਤੇ ਹਲਦੀ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ।
ਬਾਜ਼ਾਰ ਸੂਤਰਾਂ ਨੇ ਕਿਹਾ ਹੈ ਕਿ ਵੱਡੇ ਉਤਪਾਦਨ ਖੇਤਰਾਂ ਤੋਂ ਸੀਮਤ ਆਵਾਜਾਈ ਦੇ ਮੁਕਾਬਲੇ ਸਟਾਕਿਸਟਾਂ ਅਤੇ ਰਿਟੇਲਰਾਂ ਦੀ ਮੰਗ ਵਿਚ ਆਈ ਤੇਜ਼ੀ ਕਾਰਨ ਜ਼ੀਰਾ ਅਤੇ ਲੌਂਗ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਹੈ।
ਕੌਮੀ ਰਾਜਧਾਨੀ ਵਿਚ ਜੀਰਾ ਕਾਮਨ ਅਤੇ ਜ਼ੀਰਾ ਵਧੀਆ ਕੀਸਮ ਦੀਆਂ ਕੀਮਤਾਂ 200-200 ਰੁਪਏ ਦੀ ਤੇਜ਼ੀ ਨਾਲ ਕ੍ਰਮਵਾਰ16,400-16,600 ਰੁਪਏ ਅਤੇ 18,600-19,100 ਰੁਪਏ ਪ੍ਰਤੀ ਕਵਿੰਟਲ 'ਤੇ ਬੰਦ ਹੋਈ।
ਲੌਂਗ ਦੀਆਂ ਕੀਮਤਾਂ ਵੀ ਪਿਛਲੇ ਹਫਤੇ ਦੇ ਬੰਦ ਭਾਅ 520-590 ਰੁਪਏ ਦੇ ਮੁਕਾਬਲੇ ਸਮੀਖਿਆ ਹਫਤੇ 'ਚ 530-600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਦੂਸਰੇ ਪਾਸੇ ਇਲਾਇਚੀ ਚਿੱਤੀਦਾਰ, ਕਲਰ ਰੋਬਿਨ, ਬੋਲਡ ਅਤੇ ਐਕਸਟਰਾ ਬੋਲਡ ਵਰਗੀ ਇਲਾਇਚੀ ਦੀਆਂ ਕੀਮਤਾਂ 10-10 ਰੁਪਏ ਦੀ ਗਿਰਾਵਟ ਨਾਲ 960-1060 ਰੁਪਏ, 880-910 ਰੁਪਏ, 920-940 ਰੁਪਏ ਅਤੇ 1,010-1020 ਰੁਪਏ ਪ੍ਰਤੀ ਕਿਲੋਗਰਾਮ 'ਤੇ ਬੰਦ ਹੋਈ।