ਹੁਣ ਡਾਕਘਰਾਂ 'ਚ ਖ਼ਾਤੇ ਖੁਲ੍ਹਵਾਉਣ ਵਾਲਿਆਂ ਨੂੰ ਮਿਲਣਗੀਆਂ ਆਨਲਾਈਨ ਸੇਵਾਵਾਂ, ਖ਼ਾਤੇ ਹੋਣਗੇ ਡਿਜ਼ੀਟਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੇ ਕਰੀਬ 34 ਕਰੋੜ ਪੋਸਟ ਆਫਿਸ ਸੇਵਿੰਗ ਅਕਾਊਂਟ ਵਾਲਿਆਂ ਲਈ ਖ਼ੁਸ਼ਖ਼ਬਰੀ ਹੈ। ਹੁਣ ਮਈ ਮਹੀਨੇ ਤੋਂ ਉਨ੍ਹਾਂ ਨੂੰ ਆਨਲਾਈਨ ਸੇਵਾਵਾਂ ਮਿਲਣਗੀਆਂ।

post office accounts will be digital

ਨਵੀਂ ਦਿੱਲੀ : ਦੇਸ਼ ਦੇ ਕਰੀਬ 34 ਕਰੋੜ ਪੋਸਟ ਆਫਿਸ ਸੇਵਿੰਗ ਅਕਾਊਂਟ ਵਾਲਿਆਂ ਲਈ ਖ਼ੁਸ਼ਖ਼ਬਰੀ ਹੈ। ਹੁਣ ਮਈ ਮਹੀਨੇ ਤੋਂ ਉਨ੍ਹਾਂ ਨੂੰ ਆਨਲਾਈਨ ਸੇਵਾਵਾਂ ਮਿਲਣਗੀਆਂ। ਦਸ ਦੇਈਏ ਕਿ ਸਰਕਾਰ ਨੇ ਪੋਸਟ ਆਫਿਸ ਖ਼ਾਤਿਆਂ ਨੂੰ ਇੰਡੀਅਨ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਨਾਲ ਲਿੰਕ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਮਈ ਤੋਂ ਪੋਸਟ ਆਫਿਸ ਦੇ ਖਾਤਾਧਾਰਕਾਂ ਨੂੰ ਵੀ ਡਿਜ਼ੀਟਲ ਬੈਂਕਿੰਗ ਸਰਵਿਸੇਜ਼ ਲੈਣ ਦਾ ਮੌਕਾ ਮਿਲ ਜਾਵੇਗਾ।

ਵਿੱਤ ਮੰਤਰਾਲਾ ਦੇ ਇਕ ਅਧਿਕਾਰੀ ਨੇ ਦਸਿਆ ਕਿ ਵਿੱਤ ਮੰਤਰਾਲੇ ਨੇ ਡਾਕਘਰਾਂ ਦੇ ਬੈਂਕ ਖ਼ਾਤਿਆਂ ਨੂੰ ਆਈ.ਪੀ.ਪੀ.ਬੀ. ਨਾਲ ਲਿੰਕ ਕਰਨ ਦੀ ਆਗਿਆ ਦੇ ਦਿਤੀ ਹੈ। ਹੁਣ ਪੋਸਟ ਆਫਿਸ ਖਾਤਾਧਾਰਕ ਵੀ ਆਨਲਾਈਨ ਆਪਣੇ ਅਕਾਊਂਟ ਨਾਲ ਦੂਜੇ ਅਕਾਊਂਟ 'ਚ ਪੈਸੇ ਟਰਾਂਸਫਰ ਕਰ ਸਕਣਗੇ। 34 ਕਰੋੜ ਸੇਵਿੰਗ ਅਕਾਊਂਟਸ 'ਚੋਂ 17 ਕਰੋੜ ਪੋਸਟ ਆਫਿਸ ਸੇਵਿੰਗਸ ਬੈਂਕ ਅਕਾਊਂਟਸ ਹੈ ਅਤੇ ਬਾਕੀ ਮਾਸਿਕ ਇਨਕਮ ਸਕੀਮਸ ਅਤੇ ਆਰ.ਡੀ ਆਦਿ ਦੇ ਹਨ। 

ਸਰਕਾਰ ਦੇ ਇਸ ਕਦਮ ਨਾਲ ਦੇਸ਼ ਦਾ ਸਭ ਤੋਂ ਵੱਡਾ ਬੈਂਕਿੰਗ ਨੈੱਟਵਰਕ ਵੀ ਬਣੇਗਾ ਕਿਉਂਕਿ ਭਾਰਤੀ ਡਾਕ 1.55 ਲੱਖ ਪੋਸਟ ਆਫਿਸ ਦੀਆਂ ਬ੍ਰਾਂਚਾਂ ਨੂੰ ਆਈ.ਪੀ.ਪੀ.ਬੀ. ਨਾਲ ਲਿੰਕ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ। ਭਾਰਤੀ ਡਾਕ ਨੇ ਮੁੱਖ ਬੈਂਕਿੰਗ ਸਰਵਿਸੇਜ਼ ਦੀ ਸ਼ੁਰੂਆਤ ਤਾਂ ਕਰ ਦਿੱਤੀ ਹੈ ਪਰ ਅਜੇ ਪੈਸਾ ਟਰਾਂਸਫਰ ਸਿਰਫ ਪੋਸਟ ਆਫਿਸ ਸੇਵਿੰਗਸ ਬੈਂਕ ਅਕਾਊਂਟਸ 'ਚ ਹੀ ਹੋ ਸਕਦਾ ਹੈ। 

ਅਧਿਕਾਰਿਕ ਸੂਤਰ ਨੇ ਦੱਸਿਆ ਕਿ ਆਈ.ਪੀ.ਪੀ.ਬੀ. ਨੂੰ ਰਿਜ਼ਰਵ ਬੈਂਕ ਆਫ ਸੰਭਾਲਦਾ ਹੈ ਉੱਧਰ ਪੋਸਟ ਆਫਿਸ ਦੀ ਬੈਂਕਿੰਗ ਸਰਵਿਸੇਜ਼ ਵਿੱਤ ਮੰਤਰਾਲਾ ਦੇ ਅਧੀਨ ਆਉਂਦੇ ਹਨ। ਆਈ.ਪੀ.ਪੀ.ਬੀ. ਕਸਟਮਰਸ ਐੱਨ.ਈ.ਐੱਫ.ਟੀ., ਆਰ.ਟੀ.ਜੀ.ਐੱਸ. ਅਤੇ ਹੋਰ ਮਨੀ ਟਰਾਂਸਫਰ ਸਰਵਿਸੇਜ਼ ਵਰਤੋਂ ਕਰ ਪਾਉਣਗੇ ਜੋ ਹੋਰ ਬੈਂਕਿੰਗ ਕਸਟਮਰਸ ਕਰਦੇ ਹਨ। ਇਕ ਵਾਰ ਪੋਸਟ ਆਫਿਸ ਸੇਵਿੰਗਸ ਅਕਾਊਂਟਸ ਆਈ.ਪੀ.ਪੀ.ਬੀ. ਨਾਲ ਲਿੰਕ ਹੋ ਗਈ ਤਾਂ ਸਾਰੇ ਕਸਟਮਰਸ ਦੂਜੇ ਬੈਂਕਾਂ ਦੀ ਤਰ੍ਹਾਂ ਹੀ ਕੈਸ਼ ਟਰਾਂਸਫਰ ਦੀਆਂ ਸਾਰੀਆਂ ਸਰਵਿਸੇਜ਼ ਦੀ ਵਰਤੋਂ ਕਰ ਪਾਉਣਗੇ। 

ਭਾਰਤੀ ਡਾਕ ਦੀ ਯੋਜਨਾ ਇਸ ਮਹੀਨੇ ਤੋਂ ਸਾਰੇ 650 ਆਈ.ਪੀ.ਪੀ.ਬੀ. ਬ੍ਰਾਂਚਾਂ ਨੂੰ ਸ਼ੁਰੂ ਕਰਨ ਦਾ ਹੈ। ਇਹ ਸਾਰੇ 650 ਬ੍ਰਾਂਚ ਜ਼ਿਲ੍ਹਿਆ ਦੇ ਛੋਟੇ ਡਾਕਘਰਾਂ ਨਾਲ ਜੁੜਨਗੇ। ਸਾਰੇ ਆਈ.ਪੀ.ਪੀ.ਬੀ ਬ੍ਰਾਂਚ ਅਤੇ ਸਾਰੇ ਅਕਸੈੱਸ ਪੁਆਇੰਟਸ ਪੋਸਟ ਨੈੱਟਵਰਕ ਨਾਲ ਜੁੜਣਗੇ। ਦੇਸ਼ 'ਚ ਅਜੇ 1.55 ਲੱਖ ਪੋਸਟ ਆਫਿਸ ਹਨ ਜਿਸ 'ਚੋਂ 1.3 ਲੱਖ ਪੇਂਡੂ ਇਲਾਕਿਆਂ 'ਚ ਹੈ। 1.55 ਲੱਖ ਬ੍ਰਾਂਚਾਂ ਦੇ ਨਾਲ ਭਾਰਤੀ ਡਾਕ ਦੇਸ਼ ਦਾ ਸਭ ਤੋਂ ਵੱਡਾ ਬੈਂਕਿੰਗ ਨੈੱਟਵਰਕ ਸਥਾਪਿਤ ਕਰ ਲਵੇਗਾ।