ਇਸ ਹਫਤੇ ਸੋਨੇ-ਚਾਂਦੀ 'ਚ ਭਾਰੀ ਵਾਧਾ: ਸੋਨਾ 1,372 ਰੁਪਏ ਵਧਿਆ, ਚਾਂਦੀ 74 ਹਜ਼ਾਰ ਦੇ ਪਾਰ

ਏਜੰਸੀ

ਖ਼ਬਰਾਂ, ਵਪਾਰ

ਜਾਣਕਾਰੀ ਮੁਤਾਬਕ ਇਸ ਹਫਤੇ ਚਾਂਦੀ 'ਚ ਢਾਈ ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ

photo

 

ਨਵੀਂ ਦਿੱਲੀ : ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹਫਤੇ ਦੀ ਸ਼ੁਰੂਆਤ 'ਚ ਯਾਨੀ 3 ਅਪ੍ਰੈਲ ਨੂੰ ਸਰਾਫਾ ਬਾਜ਼ਾਰ 'ਚ ਸੋਨਾ 59,251 ਰੁਪਏ 'ਤੇ ਸੀ, ਜੋ ਹੁਣ 8 ਅਪ੍ਰੈਲ ਨੂੰ 60,623 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਯਾਨੀ ਇਸ ਹਫਤੇ ਇਸ ਦੀ ਕੀਮਤ 1,372 ਰੁਪਏ ਵਧ ਗਈ ਹੈ। ਇਸੇ ਹਫਤੇ 5 ਅਪ੍ਰੈਲ ਨੂੰ ਸੋਨੇ ਨੇ ਸਭ ਤੋਂ ਉੱਚਾ ਪੱਧਰ ਬਣਾ ਲਿਆ। ਉਦੋਂ 10 ਗ੍ਰਾਮ ਸੋਨੇ ਦੀ ਕੀਮਤ 60,977 ਰੁਪਏ ਤੱਕ ਪਹੁੰਚ ਗਈ ਸੀ।
ਕੈਰੇਟ ਦੇ ਹਿਸਾਬ ਨਾਲ ਸੋਨੇ ਦੀਆਂ ਕੀਮਤਾਂ
ਕੈਰੇਟ                    ਕੀਮਤ
24                        60,623
23                        60,380
22                        55,531
18                        45,467
ਜਾਣਕਾਰੀ ਮੁਤਾਬਕ ਇਸ ਹਫਤੇ ਚਾਂਦੀ 'ਚ ਢਾਈ ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਹਫਤੇ ਦੀ ਸ਼ੁਰੂਆਤ 'ਚ ਇਹ 71,173 ਰੁਪਏ 'ਤੇ ਸੀ, ਜੋ ਹੁਣ 74,164 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਹੈ। ਯਾਨੀ ਇਸ ਹਫਤੇ ਇਸ ਦੀ ਕੀਮਤ 2,991 ਰੁਪਏ ਵਧ ਗਈ ਹੈ।