Gold Rates Today : ਸੋਨਾ 350 ਰੁਪਏ ਦੇ ਉਛਾਲ ਨਾਲ ਨਵੇਂ ਰੀਕਾਰਡ ਪੱਧਰ ’ਤੇ, ਚਾਂਦੀ ਵੀ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ

ਏਜੰਸੀ

ਖ਼ਬਰਾਂ, ਵਪਾਰ

ਸੋਨੇ ਦੀਆਂ ਕੀਮਤਾਂ ’ਚ 2024 ’ਚ ਹੁਣ ਤਕ ਸੋਨੇ ਦੀਆਂ ਕੀਮਤਾਂ ’ਚ 7,700 ਰੁਪਏ ਦੀ ਤੇਜ਼ੀ ਆਈ

Gold

ਨਵੀਂ ਦਿੱਲੀ: ਸੁਰੱਖਿਅਤ ਨਿਵੇਸ਼ ਵਿਕਲਪ ਦੇ ਤੌਰ ’ਤੇ ਕੀਮਤੀ ਧਾਤੂ ਦੀ ਮੰਗ ਵਧਣ ਨਾਲ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 350 ਰੁਪਏ ਦੀ ਤੇਜ਼ੀ ਨਾਲ 71,700 ਰੁਪਏ (24 ਕੈਰੇਟ) ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿਤੀ। ਇਸ ਸਾਲ ਯਾਨੀ 2024 ’ਚ ਹੁਣ ਤਕ ਸੋਨੇ ਦੀਆਂ ਕੀਮਤਾਂ ’ਚ 7,700 ਰੁਪਏ ਦੀ ਤੇਜ਼ੀ ਆਈ ਹੈ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 71,350 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 800 ਰੁਪਏ ਦੀ ਤੇਜ਼ੀ ਨਾਲ 84,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਉੱਚੇ ਪੱਧਰ ’ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ ’ਚ ਇਹ 83,200 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ। 

ਐਚ.ਡੀ.ਐਫ.ਸੀ. ਸਕਿਓਰਿਟੀਜ਼ ਰੀਸਰਚ ਦੇ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, ‘‘ਵਿਦੇਸ਼ਾਂ ’ਚ ਮਜ਼ਬੂਤ ਰੁਝਾਨ ਤੋਂ ਸੰਕੇਤ ਲੈਂਦੇ ਹੋਏ ਦਿੱਲੀ ਦੇ ਬਾਜ਼ਾਰਾਂ ’ਚ 24 ਕੈਰਟ ਸੋਨੇ ਦੀ ਸਪਾਟ ਕੀਮਤ 71,700 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਹੀ ਹੈ, ਜੋ ਪਿਛਲੇ ਬੰਦ ਮੁੱਲ ਤੋਂ 350 ਰੁਪਏ ਵੱਧ ਹੈ।’’

ਵਿਦੇਸ਼ੀ ਬਾਜ਼ਾਰ ਕਾਮੈਕਸ ’ਚ ਸਪਾਟ ਸੋਨਾ 2,336 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ, ਜੋ ਪਿਛਲੇ ਬੰਦ ਮੁੱਲ ਨਾਲੋਂ ਸੱਤ ਡਾਲਰ ਮਜ਼ਬੂਤ ਹੈ। ਗਾਂਧੀ ਨੇ ਕਿਹਾ ਕਿ ਵਪਾਰੀਆਂ ਨੇ ਅਮਰੀਕੀ ਨੌਕਰੀਆਂ ਦੀ ਉਤਸ਼ਾਹਜਨਕ ਰੀਪੋਰਟ ’ਤੇ ਧਿਆਨ ਨਹੀਂ ਦਿਤਾ ਅਤੇ ਇਸ ਦੀ ਬਜਾਏ ਕੁੱਝ ਹਫਤਿਆਂ ਤੋਂ ਚੱਲ ਰਹੇ ਸਰਾਫਾ ਸਰਾਫਾ ਰੁਝਾਨ ’ਤੇ ਧਿਆਨ ਕੇਂਦਰਿਤ ਕੀਤਾ। ਇਸ ਕਾਰਨ ਸੋਮਵਾਰ ਨੂੰ ਸੋਨੇ ਦੀ ਕੀਮਤ ਇਕ ਹੋਰ ਰੀਕਾਰਡ ਉੱਚੇ ਪੱਧਰ ’ਤੇ ਪਹੁੰਚ ਗਈ। 

ਐਲਕੇਪੀ ਸਕਿਓਰਿਟੀਜ਼ ਦੇ ਰੀਸਰਚ ਐਨਾਲਿਸਿਸ ਡਿਪਾਰਟਮੈਂਟ ਦੇ ਵਾਈਸ ਪ੍ਰੈਜ਼ੀਡੈਂਟ ਜਤਿਨ ਤ੍ਰਿਵੇਦੀ ਨੇ ਕਿਹਾ ਕਿ ਗਲੋਬਲ ਕਾਮੈਕਸ ਦੀਆਂ ਕੀਮਤਾਂ ’ਚ ਵਾਧੇ ਨਾਲ ਸੋਨੇ ਦੀਆਂ ਕੀਮਤਾਂ ’ਚ ਵਾਧਾ ਜਾਰੀ ਰਿਹਾ ਅਤੇ ਸਵੇਰ ਦੇ ਸਮੇਂ ਇਹ 2,350 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਚਾਂਦੀ ਦੀ ਕੀਮਤ ਵੀ 27.80 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਹੀ ਹੈ। ਪਿਛਲੇ ਸੈਸ਼ਨ ’ਚ ਸੋਨਾ 27.45 ਡਾਲਰ ਪ੍ਰਤੀ ਔਂਸ ’ਤੇ ਬੰਦ ਹੋਇਆ ਸੀ।