Gold Silver Prices Today : ਸੋਨੇ-ਚਾਂਦੀ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ ,ਸੋਨਾ 71000 ਤੋਂ ਪਾਰ

ਏਜੰਸੀ

ਖ਼ਬਰਾਂ, ਵਪਾਰ

Gold Silver Prices Today : ਸੋਨਾ 71000 ਤੋਂ ਪਾਰ , 82,000 ਦੇ ਨੇੜੇ ਪਹੁੰਚੀ ਚਾਂਦੀ ਦੀ ਕੀਮਤ

Gold silver prices

Gold Silver Prices Today : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। 8 ਅਪ੍ਰੈਲ ਨੂੰ ਗਲੋਬਲ ਬਾਜ਼ਾਰ ਦੇ ਨਾਲ-ਨਾਲ ਭਾਰਤ 'ਚ ਵੀ ਦੋਵੇਂ ਸੋਨੇ ਅਤੇ ਚਾਂਦੀ ਦੀ ਕੀਮਤ (Gold Silver Prices Today) ਮਹਿੰਗੀ ਹੋ ਗਈ ਹੈ। 

 

ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨਾ ਰਿਕਾਰਡ ਉਚਾਈ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਨੇ ਵੀ ਰਿਕਾਰਡ ਤੋੜ ਦਿੱਤਾ ਹੈ। MCX 'ਤੇ ਸੋਨੇ (Gold Price) ਦੀ ਕੀਮਤ ਪਹਿਲੀ ਵਾਰ 71,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਹੈ। ਚਾਂਦੀ ਵੀ ਪਹਿਲੀ ਵਾਰ 81,000 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈ ਹੈ। 3 ਮਈ ਨੂੰ ਡਿਲੀਵਰੀ ਲਈ ਚਾਂਦੀ ਦੀ ਕੀਮਤ 1.33 ਫੀਸਦੀ ਵੱਧ ਕੇ 81940 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

 

MCX 'ਤੇ ਸੋਨੇ ਦੀ ਰਿਕਾਰਡ ਕੀਮਤ


ਸੋਨਾ ਹੁਣ ਤੱਕ ਦੀ ਸਭ ਤੋਂ ਮਹਿੰਗੀ ਕੀਮਤ 'ਤੇ ਪਹੁੰਚ ਗਿਆ ਹੈ ਅਤੇ MCX 'ਤੇ ਇਸ ਦੀ ਸਭ ਤੋਂ ਵੱਧ ਕੀਮਤ 71057 ਰੁਪਏ ਪ੍ਰਤੀ 10 ਗ੍ਰਾਮ ਹੈ। ਸੋਨੇ 'ਚ ਅੱਜ 400 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਹੁਣ ਤੱਕ ਦੇ ਸਭ ਤੋਂ ਉੱਚੇ ਰੇਟ 'ਤੇ ਕਾਰੋਬਾਰ ਕਰ ਰਿਹਾ ਹੈ।

 

ਚਾਂਦੀ ਦੀ ਚਮਕ ਵੀ ਬੇਹੱਦ ਵਧੀ 


ਚਾਂਦੀ ਦੀ ਚਮਕ 'ਚ ਅੱਜ ਜ਼ਬਰਦਸਤ ਵਾਧਾ ਹੋਇਆ ਹੈ ਅਤੇ ਕਾਰੋਬਾਰ ਸ਼ੁਰੂ ਹੁੰਦੇ ਹੀ ਇਸ 'ਚ 1040 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਚਾਂਦੀ ਪਹਿਲਾਂ ਹੀ 81,000 ਰੁਪਏ ਦੀ ਕੀਮਤ ਨੂੰ ਪਾਰ ਕਰ ਚੁੱਕੀ ਹੈ ਅਤੇ ਹੁਣ ਇਹ 82,000 ਰੁਪਏ ਦੇ ਨੇੜੇ ਜਾ ਰਹੀ ਹੈ। MCX 'ਤੇ ਚਾਂਦੀ ਦਾ ਮਈ ਫਿਊਚਰਜ਼ 81955 ਰੁਪਏ ਪ੍ਰਤੀ ਕਿਲੋ ਦੇ ਰੇਟ 'ਤੇ ਆ ਚੁੱਕਾ ਹੈ, ਜੋ ਕਿ ਇਸ ਦਾ ਹੁਣ ਤੱਕ ਦਾ ਉੱਚ ਪੱਧਰ ਹੈ।

 

ਵਿਦੇਸ਼ੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀ ਚਮਕ ਵਧੀ 


ਵਿਦੇਸ਼ੀ ਬਾਜ਼ਾਰ 'ਚ ਵੀ ਸੋਨਾ ਅਤੇ ਚਾਂਦੀ ਦੋਵਾਂ 'ਚ ਧਮਾਕੇਦਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਾਮੈਕਸ 'ਤੇ ਸੋਨਾ ਜੂਨ ਫਿਊਚਰਜ਼ 15.60 ਡਾਲਰ ਪ੍ਰਤੀ ਔਂਸ ਦੀ ਤੇਜ਼ੀ ਨਾਲ 2,361.25 ਡਾਲਰ ਪ੍ਰਤੀ ਔਂਸ 'ਤੇ ਬਣਿਆ ਹੋਇਆ ਹੈ, ਜਦੋਂਕਿ COMEX 'ਤੇ ਹੀ ਚਾਂਦੀ ਮਈ ਫਿਊਚਰਜ਼ ਇਕਰਾਰਨਾਮਾ 27.902 ਡਾਲਰ ਪ੍ਰਤੀ ਔਂਸ ਦੇ ਰੇਟ 'ਤੇ ਕਾਰੋਬਾਰ ਕਰ ਰਿਹਾ ਹੈ।

 

ਦੱਸ ਦੇਈਏ ਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਸਮੇਂ ਬਹੁਤ ਸਾਰੇ ਲੋਕ ਸੋਨਾ ਖਰੀਦ ਰਹੇ ਹਨ। ਅਜਿਹੇ 'ਚ ਜੇਕਰ ਤੁਸੀਂ ਸੋਨਾ ਖਰੀਦਣ ਜਾ ਰਹੇ ਹੋ ਤਾਂ ਤੁਹਾਡੀ ਜੇਬ 'ਤੇ ਬੋਝ ਵਧਣਾ ਯਕੀਨੀ ਹੈ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਦਿੱਲੀ ਵਿੱਚ 24 ਕੈਰੇਟ ਸੋਨੇ ਦੀ ਕੀਮਤ 71,430 ਰੁਪਏ ਪ੍ਰਤੀ 10 ਗ੍ਰਾਮ ਹੈ।

ਜਦੋਂਕਿ ਮੁੰਬਈ ਵਿੱਚ ਇਹ 71,280 ਰੁਪਏ ਪ੍ਰਤੀ 10 ਗ੍ਰਾਮ ਹੈ, ਜਦਕਿ ਚੇਨਈ ਵਿੱਚ ਇਹ 72,150 ਰੁਪਏ ਪ੍ਰਤੀ 10 ਗ੍ਰਾਮ ਹੈ। ਉਥੇ ਹੀ, ਜੇਕਰ ਅਸੀਂ 22 ਕੈਰੇਟ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਇਸਦਾ ਰੇਟ 65,500 ਰੁਪਏ ਹੈ। ਮਤਲਬ ਕਿ 10 ਗ੍ਰਾਮ ਗਹਿਣਿਆਂ ਲਈ ਤੁਹਾਨੂੰ 65,500 ਰੁਪਏ ਦੇ ਨਾਲ ਮੇਕਿੰਗ ਚਾਰਜ ਦੇਣਾ ਪਵੇਗਾ।