ਆਈਸੀਆਈਸੀਆਈ ਬੈਂਕ ਵਿਕਾਸ ਦੀ ਨਵੀਂ ਰਣਨੀਤੀ ਤਿਆਰ ਕਰੇਗਾ :  ਚੰਦਾ ਕੋਚਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

31 ਮਾਰਚ 2018 ਨੂੰ ਖ਼ਤਮ ਹੋਈ ਤਿਮਾਹੀ 'ਚ ਮੁਨਾਫ਼ੇ ਵਿਚ 50 ਫ਼ੀ ਸਦੀ ਗਿਰਾਵਟ ਤੋਂ ਬਾਅਦ ਨਿਜੀ ਬੈਂਕ ਆਈਸੀਆਈਸੀਆਈ ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਵਾਧਾ ਦਰ...

Chanda Kochhar

ਮੁੰਬਈ : 31 ਮਾਰਚ 2018 ਨੂੰ ਖ਼ਤਮ ਹੋਈ ਤਿਮਾਹੀ 'ਚ ਮੁਨਾਫ਼ੇ ਵਿਚ 50 ਫ਼ੀ ਸਦੀ ਗਿਰਾਵਟ ਤੋਂ ਬਾਅਦ ਨਿਜੀ ਬੈਂਕ ਆਈਸੀਆਈਸੀਆਈ ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਵਾਧਾ ਦਰ ਵਾਪਸ ਪਾਉਣ ਲਈ ਸੁਰੱਖਿਆ, ਪਰਿਵਰਤਨ ਅਤੇ ਵਿਕਾਸ ਰਣਨੀਤੀ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਬੈਂਕ ਦੀ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਮੁਤਾਬਕ, ਨਵੀਂ ਨੀਤੀ 'ਚ ਛੋਟਾ ਕਰਜ਼ ਪੋਰਟਫ਼ੋਲੀਓ, ਤਾਲਮੇਲ ਅਤੇ ਤਣਾਅ ਵਾਲੀ ਜਾਇਦਾਦ ਦੇ ਹੱਲ 'ਤੇ ਧਿਆਨ ਦਿਤਾ ਜਾਵੇਗਾ।

ਕੋਚਰ ਨੇ ਬੈਂਕ ਦੇ ਤਿਮਾਹੀ ਅਤੇ ਵਿੱਤੀ ਨਤੀਜਿਆਂ ਦਾ ਐਲਾਨ ਤੋਂ ਬਾਅਦ ਕਿਹਾ ਕਿ ਅੱਗੇ ਆਈਸੀਆਈਸੀਆਈ ਬੈਂਕ ਦੀ ਰਣਨੀਤੀ ਸੁਰੱਖਿਆ, ਤਬਦੀਲੀ ਅਤੇ ਵਿਕਾਸ ਦੇ ਆਲੇ - ਦੁਆਲੇ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੰਪਨੀ ਦੀ ਮੰਗਲਵਾਰ ਨੂੰ ਹੋਣ ਵਾਲੀ ਬੋਰਡ ਦੇ ਨਿਰਦੇਸ਼ਕਾਂ ਦੀ ਬੈਠਕ ਆਮ ਹੀ ਹੋਵੇਗੀ ਅਤੇ ਇਸ 'ਚ ਮੌਜੂਦਾ ਵਿੱਤੀ ਸਾਲ ਦੇ ਬਜਟ ਅਤੇ ਰਣਨੀਤੀ 'ਤੇ ਵਿਚਾਰ ਕੀਤਾ ਜਾਵੇਗਾ।

ਆਈਸੀਆਈਸੀਆਈ ਬੈਂਕ ਦੇ ਮੁਨਾਫ਼ੇ 'ਚ ਵਿੱਤੀ ਸਾਲ 2017 - 18 ਦੀ ਚੌਥੀ ਤਿਮਾਹੀ 'ਚ 49.63 ਫ਼ੀ ਸਦੀ ਗਿਰਾਵਟ ਦਰਜ ਕੀਤੀ ਗਈ ਹੈ। ਬੈਂਕ ਮੁਤਾਬਕ, ਸਮੀਖਿਆ ਦੇ ਤਹਿਤ ਤਿਮਾਹੀ 'ਚ ਉਸ ਦਾ ਮੁਨਾਫ਼ਾ 1,020 ਕਰੋਡ਼ ਰੁਪਏ ਰਿਹਾ, ਜਦਕਿ ਵਿੱਤੀ ਸਾਲ 2016 - 17 ਦੀ ਚੌਥੀ ਤਿਮਾਹੀ 'ਚ ਇਹ 2,025 ਕਰੋਡ਼ ਰੁਪਏ ਰਿਹਾ।

ਹਾਲਾਂਕਿ ਇਸ ਦੌਰਾਨ ਆਈਸੀਆਈਸੀਆਈ ਬੈਂਕ ਦੀ ਵਿਆਜ ਕਮਾਈ 'ਚ ਮਾਮੂਲੀ ਤੇਜ਼ੀ ਦਰਜ ਕੀਤੀ ਗਈ ਅਤੇ 31 ਮਾਰਚ 2018 ਨੂੰ ਖ਼ਤਮ ਤਿਮਾਹੀ 'ਚ ਇਹ 6,022 ਕਰੋਡ਼ ਰੁਪਏ ਰਹੀ, ਜਦਕਿ 31 ਮਾਰਚ, 2017 ਨੂੰ ਖ਼ਤਮ ਹੋਈ ਤਿਮਾਹੀ 'ਚ ਇਹ 5,962 ਕਰੋਡ਼ ਰੁਪਏ ਸੀ।