ਮਈ 'ਚ 11 ਲੱਖ ਘੱਟ ਹੋਏ ਈ.ਪੀ.ਐਫ਼. ਮੈਂਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬੀਤੇ ਮਹੀਨੇ ਇੰਪਲਾਇਜ਼ ਪ੍ਰਾਵੀਡੈਂਟ ਫ਼ੰਡ ਯਾਨੀ ਈ.ਪੀ.ਐਫ਼. 'ਚ ਕੰਟ੍ਰੀਬਿਊਟ ਕਰਨ ਵਾਲੇ ਮੈਂਬਰਾਂ ਦੀ ਗਿਣਤੀ 'ਚ 11 ਲੱਖ ਤਕ ਦੀ ਕਮੀ ਆਈ ਹੈ। ਹਾਲਾਂ ਕਿ ਇਸ ....

EPF Organisation

ਨਵੀਂ ਦਿੱਲੀ, ਬੀਤੇ ਮਹੀਨੇ ਇੰਪਲਾਇਜ਼ ਪ੍ਰਾਵੀਡੈਂਟ ਫ਼ੰਡ ਯਾਨੀ ਈ.ਪੀ.ਐਫ਼. 'ਚ ਕੰਟ੍ਰੀਬਿਊਟ ਕਰਨ ਵਾਲੇ ਮੈਂਬਰਾਂ ਦੀ ਗਿਣਤੀ 'ਚ 11 ਲੱਖ ਤਕ ਦੀ ਕਮੀ ਆਈ ਹੈ। ਹਾਲਾਂ ਕਿ ਇਸ ਮਿਆਦ 'ਚ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ਼.ਓ.) ਕੋਲ ਪੀ.ਐਫ਼. ਜਮ੍ਹਾ ਕਰਵਾਉਣ ਵਾਲੀਆਂ ਕੰਪਨੀਆਂ ਦੀ ਗਿਣਤੀ 'ਚ ਇਜ਼ਾਫ਼ਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਈ.ਪੀ.ਐਫ਼.ਓ. ਕੋਲ ਕੰਪਨੀਆਂ ਨੇ ਅਪਣੇ ਕਰਮੀਆਂ ਦੇ ਪੀ.ਐਫ਼. ਦਾ ਪੈਸਾ ਜਮ੍ਹਾ ਨਹੀਂ ਕਰਵਾਇਆ। ਯਾਨੀ ਡਿਫ਼ਾਲਟ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ ਵਧ ਗਈ ਹੈ।

ਅਪ੍ਰੈਲ 'ਚ ਈ.ਪੀ.ਐਫ਼.ਓ. ਦੇ ਕੰਟ੍ਰੀਬਿਊਟਰੀ ਮੈਂਬਰਾਂ, ਯਾਨੀ ਕਿ ਅਜਿਹੇ ਮੈਂਬਰ ਜਿਨ੍ਹਾਂ ਦਾ ਪੀ.ਐਫ. ਈ.ਪੀ.ਐਫ਼.ਓ. ਕੋਲ ਜਮ੍ਹਾ ਹੋ ਰਿਹਾ ਸੀ। ਉਨ੍ਹਾਂ ਦੀ ਗਿਣਤੀ 4,61,568 ਸੀ। ਮਈ 'ਚ ਇਹ ਗਿਣਤੀ ਘਟ ਕੇ 4,50,056 ਹੋ ਗਈ ਹੈ। ਯਾਨੀ ਕਿ ਇਕ ਮਹੀਨੇ 'ਚ ਲਗਭਗ 11 ਲੱਖ ਮੈਂਬਰ ਘੱਟ ਹੋ ਗਏ ਹਨ। ਈ.ਪੀ.ਐਫ਼. ਬਾਰੇ ਫ਼ੈਸਲੇ ਲੈਣ ਵਾਲੀ ਉਚ ਅਥਾਰਟੀ ਸੈਂਟਰਲ ਬੋਰਡ ਆਫ਼ ਟਰਸਟੀ ਸੀ.ਬੀ.ਟੀ. ਦੇ ਮੈਂਬਰ ਅਤੇ ਟ੍ਰੇਡਰ ਯੂਨੀਅਨ ਹਿੰਦ ਮਜਦੂਰ ਸਭਾ ਦੇ ਪ੍ਰੈਜ਼ੀਡੈਂਟ ਏ.ਡੀ. ਨਾਗਪਾਲ ਨੇ ਕਿਹਾ ਕਿ ਇਕ ਮਹੀਨੇ 'ਚ ਇੰਨੇ ਮੈਂਬਰ ਘਟਣ ਦਾ ਮਤਲਬ ਹੈ ਕਿ ਕੰਪਨੀਆਂ ਪੀ.ਐਫ਼. ਨਹੀਂ ਜਮ੍ਹਾ ਕਰਵਾ ਰਹੀਆਂ।   (ਏਜੰਸੀ)