ਇੰਡੀਅਨ ਬੈਂਕ ਤੇ ਕਰੂਰ ਵੈਸ਼ਯ ਬੈਂਕ ਨੇ ਵਧਾਈ ਵਿਆਜ ਦਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰਿਜ਼ਰਵ ਬੈਂਕ ਦੇ ਨੀਤੀਗਤ ਦਰ ਵਿਚ ਵਾਧੇ ਕਰਨ ਦੇ ਅਗਲੇ ਹੀ ਦਿਨ ਬੈਂਕਾਂ ਨੇ ਵਿਆਜ ਦਰ ਵਧਾਉਣੀ ਸ਼ੁਰੂ ਕਰ ਦਿਤੀ ਹੈ। ਇਸ ਨਾਲ ਮਕਾਨ, ਗੱਡੀ ਤੇ ਕਾਰੋਬਾਰ ਲਈ....

Indian Bank

ਨਵੀਂ ਦਿੱਲੀ,  ਰਿਜ਼ਰਵ ਬੈਂਕ ਦੇ ਨੀਤੀਗਤ ਦਰ ਵਿਚ ਵਾਧੇ ਕਰਨ ਦੇ ਅਗਲੇ ਹੀ ਦਿਨ ਬੈਂਕਾਂ ਨੇ ਵਿਆਜ ਦਰ ਵਧਾਉਣੀ ਸ਼ੁਰੂ ਕਰ ਦਿਤੀ ਹੈ। ਇਸ ਨਾਲ ਮਕਾਨ, ਗੱਡੀ ਤੇ ਕਾਰੋਬਾਰ ਲਈ ਕਰਜ਼ੇ ਮਹਿੰਗੇ ਹੋਣਗੇ। ਸਰਵਜਨਕ ਖੇਤਰ ਵਿਚ ਇੰਡੀਅਨ ਬੈਂਕ ਤੇ ਕਰੂਰ ਵੈਸ਼ਯ ਬੈਂਕ ਨੇ ਐਮਸੀਐਲਏਆਰ ਵਿਚ 0.10 ਫ਼ੀ ਸਦੀ ਵਾਧਾ ਕੀਤਾ ਹੈ। ਸ਼ੇਅਰ ਬਾਜ਼ਾਰਾਂ ਨੂੰ ਇਹ ਸੂਚਨਾ ਦਿਤੀ ਗਈ ਹੈ।

ਸਰਵਜਨਕ ਖੇਤਰ ਦੇ ਇੰਡੀਅਨ ਬੈਂਕ ਨੇ ਤਿੰਨ ਮਹੀਨੇ ਤੋਂ ਪੰਜ ਪੰਜ ਸਾਲ ਦੇ ਸਮੇਂ ਦੇ ਕਰਜ 'ਤੇ ਐਮਸੀਐਲਆਰ ਵਿਚ 0.1 ਫ਼ੀ ਸਦੀ ਵਾਧਾ ਕੀਤਾ ਹੈ। ਇਸ ਤਰ੍ਹਾਂ ਕਰੂਰ ਵੈਸ਼ਯ ਬੈਂਕ ਨੇ ਵੀ ਛੇ ਮਹੀਨੇ ਤੋਂ ਇਕ ਸਾਲ ਦੇ ਸਮੇਂ ਦੇ ਕਰਜ਼ 'ਤੇ ਵਿਆਜ ਦਰ ਵਿਚ ਇੰਨਾ ਹੀ ਵਾਧਾ ਕੀਤਾ ਹੈ।  ਰਿਜ਼ਰਵ ਬੈਂਕ ਵਲੋਂ ਰੇਪੋ ਦਰ ਵਧਾਏ ਜਾਣ ਦੀ ਸੰਭਾਵਨਾ ਵਿਚ ਭਾਰਤੀ ਸਟੇਟ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ ਤੇ ਐਚਡੀਐਫ਼ਸੀ ਬੈਂਕ ਵਰਗੇ ਕੁੱਝ ਵੱਡੇ ਬੈਂਕ ਪਹਿਲਾਂ ਹੀ ਵਿਆਜ ਦਰਾਂ ਵਿਚ ਵਾਧਾ ਕਰ ਚੁੱਕੇ ਹਨ।    (ਏਜੰਸੀ)