ਸੋਨੇ ਦੀ ਕੀਮਤ ਵਿਚ ਲਗਾਤਾਰ ਤੀਜੇ ਹਫ਼ਤੇ ਵੀ ਗਿਰਾਵਟ ਕੀਤੀ ਗਈ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਹਫ਼ਤੇ ਸੋਨੇ ਦੀ ਕੀਮਤ 670 ਰੁਪਏ ਤੇ ਚਾਂਦੀ ਦੀ ਕੀਮਤ 850 ਰੁਪਏ ਘਟੀ

Gold prices fall for third consecutive week

ਨਵੀਂ ਦਿੱਲੀ : ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਇਸ ਹਫ਼ਤੇ ਵੀ ਗਿਰਾਵਟ ਦਰਜ ਕੀਤੀ ਗਈ। ਇੰਡੀਅਨ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਅਨੁਸਾਰ 31 ਅਕਤੂਬਰ ਨੂੰ ਸੋਨੇ ਦੀ ਕੀਮਤ 1,20,770 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 7 ਨਵੰਬਰ ਤੱਕ 670 ਰੁਪਏ ਘਟ ਕੇ 1,20,100 ਰੁਪਏ ’ਤੇ ਆ ਗਈ। ਇਹ ਲਗਾਤਾਰ ਤੀਜਾ ਹਫਤਾ ਹੈ ਜਦੋਂ ਸੋਨੇ ਦੀ ਕੀਮਤ ਘਟੀ ਹੈ। 17 ਅਕਤੂਬਰ ਨੂੰ ਸੋਨੇ ਦੀ ਕੀਮਤ 1,29,584 ਰੁਪਏ ਪ੍ਰਤੀ 10 ਗ੍ਰਾਮ ਸੀ।

ਇਹੀ ਸਥਿਤੀ ਚਾਂਦੀ ਦੀ ਵੀ ਹੈ। ਪਿਛਲੇ ਹਫ਼ਤੇ ਦੇ ਆਖਰੀ ਕਾਰੋਬਾਰ ਵਾਲੇ ਦਿਨ ਯਾਨੀ ਦਿਨ 31 ਅਕਤੂਬਰ ਨੂੰ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 1,49,125 ਸੀ ਜੋ ਇਸ ਹਫ਼ਤੇ ਦੇ ਆਖਰੀ ਕਾਰੋਬਾਰ ਵਾਲੇ ਦਿਨ ਯਾਨੀ 7 ਨਵੰਬਰ ਤੱਕ 850 ਰੁਪਏ ਘਟ ਕੇ 1,48,275 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਗਈ।