ਮੇਟਾ ਵੱਲੋਂ ਵਿਕਾਸ ਪੁਰੋਹਿਤ ਦੀ ਭਾਰਤ ਵਿੱਚ ਗਲੋਬਲ ਬਿਜ਼ਨਸ ਗਰੁੱਪ ਦੇ ਡਾਇਰੈਕਟਰ ਵਜੋਂ ਨਿਯੁਕਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੰਪਨੀ ਦਾ ਮਾਲੀਆ ਵਧਾਉਣ, ਅਤੇ ਵਿਗਿਆਪਨ ਖੇਤਰ 'ਚ ਅਗਵਾਈ ਦੀ ਮਿਲੀ ਜ਼ਿੰਮੇਵਾਰੀ 

Image

 

ਨਵੀਂ ਦਿੱਲੀ - ਮੇਟਾ ਨੇ ਅੱਜ ਘੋਸ਼ਣਾ ਕੀਤੀ ਕਿ ਉਸ ਨੇ ਵਿਕਾਸ ਪੁਰੋਹਿਤ ਨੂੰ ਭਾਰਤ ਵਿੱਚ ਗਲੋਬਲ ਬਿਜ਼ਨਸ ਗਰੁੱਪ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਪੁਰੋਹਿਤ ਦੀਆਂ ਭੂਮਿਕਾਵਾਂ ਵਿੱਚ ਕੰਪਨੀ ਲਈ ਮਾਲੀਆ ਵਧਾਉਣ ਵਿੱਚ ਮਦਦ ਕਰਨ ਲਈ ਦੇਸ਼ ਦੇ ਵੱਡੇ ਬ੍ਰਾਂਡਾਂ ਅਤੇ ਵਿਗਿਆਪਨ ਏਜੰਸੀਆਂ ਨਾਲ ਕੰਪਨੀ ਦੇ ਸੰਬੰਧਾਂ ਦੀ ਅਗਵਾਈ ਕਰਨਾ ਸ਼ਾਮਲ ਹੋਵੇਗਾ।

ਪੁਰੋਹਿਤ ਇਹ ਯਕੀਨੀ ਬਣਾਉਣ ਲਈ ਮੀਡੀਆ ਅਤੇ ਸਿਰਜਣਾਤਮਕ ਏਜੰਸੀਆਂ ਦੇ ਨਾਲ ਕੰਮ ਕਰੇਗਾ ਕਿ ਸਭ ਤੋਂ ਵੱਡੇ ਇਸ਼ਤਿਹਾਰ ਦੇਣ ਵਾਲੇ ਅਤੇ ਏਜੰਸੀਆਂ ਕੰਪਨੀ ਦੇ ਡਿਜੀਟਲ ਸਾਧਨਾਂ ਨੂੰ ਅਪਨਾਉਣਾ ਸ਼ੁਰੂ ਕਰਨ। ਮੇਟਾ ਦੀਆਂ ਮੁੱਖ ਵਪਾਰਕ ਟੀਮਾਂ, ਏਜੰਸੀ ਟੀਮਾਂ ਅਤੇ ਵਪਾਰਕ ਟੀਮਾਂ ਪੁਰੋਹਿਤ ਨੂੰ ਰਿਪੋਰਟ ਕਰਨਗੀਆਂ।

ਮੇਟਾ ਅਨੁਸਾਰ, ਪੁਰੋਹਿਤ ਕੋਲ ਰਿਲਾਇੰਸ ਬ੍ਰਾਂਡ ਵਿੱਚ ਰਿਟੇਲ ਦੀ ਅਗਵਾਈ ਕਰਨ ਤੋਂ ਪਹਿਲਾਂ ਟਾਟਾ ਕਲਿਕ, ਐਮਾਜ਼ਾਨ, ਰਿਲਾਇੰਸ ਬ੍ਰਾਂਡਜ਼, ਆਦਿਤਿਆ ਬਿਰਲਾ ਸਮੂਹ ਅਤੇ ਟੌਮੀ ਹਿਲਫਿਗਰ ਵਰਗੀਆਂ ਕੰਪਨੀਆਂ ਵਿੱਚ ਕਾਰੋਬਾਰ, ਵਿਕਰੀ ਅਤੇ ਮਾਰਕੀਟਿੰਗ ਦੀਆਂ ਸੀਨੀਅਰ ਭੂਮਿਕਾਵਾਂ ਵਿੱਚ 20 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਐਮਾਜ਼ਾਨ ਵਿੱਚ ਆਪਣੇ ਕਾਰਜਕਾਲ ਦੌਰਾਨ, ਉਸ ਨੇ ਐਮਾਜ਼ਾਨ ਫੈਸ਼ਨ ਦੀ ਅਗਵਾਈ ਕਰਨ ਦੇ ਨਾਲ ਉਸ ਦੀ ਮਜ਼ਬੂਤੀ ਅਤੇ ਵਾਧੇ ਵਿੱਚ ਚੰਗੀ ਭੂਮਿਕਾ ਨਿਭਾਈ। ਮੇਟਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਸ ਦਾ ਆਖਰੀ ਕਾਰਜਕਾਲ ਟਾਟਾ ਕਲਿਕ ਵਿੱਚ ਸੀ, ਜਿੱਥੇ ਉਹ ਸੀ.ਈ.ਓ. ਵਜੋਂ ਨਿਯੁਕਤ ਹੋਣ ਤੋਂ ਪਹਿਲਾਂ ਲਗਭਗ ਦੋ ਸਾਲ ਸੀ.ਓ.ਓ. ਰਿਹਾ।