ਈ.ਪੀ.ਐਫ.ਓ. ਦਾ ਨਵਾਂ ਐਪ ਮੈਂਬਰਾਂ ਨੂੰ ਯੂ.ਪੀ.ਆਈ. ਜ਼ਰੀਏ ਪੀ.ਐਫ਼. ਦਾ ਪੈਸਾ ਕਢਵਾਉਣ ਦੀ ਦੇਵੇਗਾ ਸਹੂਲਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸ਼ਧਾਰਕ ਮੋਬਾਇਲ ਐਪ ਜ਼ਰੀਏ ਅਪਣੇ ਬੈਂਕ ਖਾਤਿਆਂ ’ਚ ਟਰਾਂਸਫਰ ਕਰਨ ਲਈ ਉਪਲਬਧ ਪਾਤਰ ਈ.ਪੀ.ਐਫ਼. ਬਾਕੀ ਰਕਮ ਵੇਖ ਸਕਣਗੇ।

EPFO's new app will allow members to withdraw PF money through UPI

ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ਼.ਓ.) ਦੇ ਅੰਸ਼ਧਾਰਕ ਇਸ ਸਾਲ ਅਪ੍ਰੈਲ ’ਚ ਪੇਸ਼ ਹੋਣ ਵਾਲੇ ਇਕ ਨਵੇਂ ਮੋਬਾਈਲ ਐਪਲੀਕੇਸ਼ਨ ਜ਼ਰੀਏ ਯੂ.ਪੀ.ਆਈ. ਭੁਗਤਾਨ ਗੇਟਵੇ ਦਾ ਪ੍ਰਯੋਗ ਕਰ ਕੇ ਅਪਣੇ ਪੀ.ਐਫ਼. ਦਾ ਪੈਸਾ ਸਿੱਧਾ ਬੈਂਕ ਖਾਤਿਆਂ ’ਚ ਪਾ ਸਕਣਗੇ।
ਇਸ ਸਿਖਰਲੇ ਸੂਤਰ ਨੇ ਕਿਹਾ ਕਿ ਕਿਰਤ ਮੰਤਰਾਲਾ ਇਕ ਅਜਿਹੀ ਯੋਜਨਾ ਉਤੇ ਕੰਮ ਕਰ ਰਿਹਾ ਹੈ, ਜਿਸ ਹੇਠ ਈ.ਪੀ.ਐਫ਼. ਦਾ ਇਕ ਨਿਸ਼ਚਿਤ ਹਿੱਸਾ ਸੁਰੱਖਿਅਤ ਕਰ ਦਿਤਾ ਜਾਵੇਗਾ, ਜਦਕਿ ਇਕ ਵੱਡਾ ਹਿੱਸਾ ਯੂ.ਪੀ.ਆਈ. ਰਾਹੀਂ ਬੈਂਕ ਖਾਤੇ ਜ਼ਰੀਏ ਨਿਕਾਸੀ ਲਈ ਉਪਲਬਧ ਹੋਵੇਗਾ।
ਸੂਤਰ ਨੇ ਅੱਗੇ ਦਸਿਆ ਕਿ ਈ.ਪੀ.ਐਫ਼.ਓ. ਇਕ ਨਵਾਂ ਮੋਬਾਈਲ ਐਪ ਪੇਸ਼ ਕਰੇਗਾ, ਜਿਸ ਜ਼ਰੀਏ ਮੈਂਬਰ ਯੂ.ਪੀ.ਆਈ. ਗੇਟਵੇ ਦਾ ਪ੍ਰਯੋਗ ਕਰ ਕੇ ਪੈਸੇ ਕਢਵਾਉਣ ਦੇ ਨਾਲ ਹੀ ਪਾਸਬੁਕ ਬਾਕੀ ਰਕਮ ਵਰਗੀਆਂ ਹੋਰ ਸੇਵਾਵਾਂ ਦਾ ਲਾਭ ਉਠਾ ਸਕਣਗੇ।
ਇਸ ਸਮੇਂ ਮੈਂਬਰ ਅਪਣੇ ਈ.ਪੀ.ਐਫ਼. ਖਾਤਿਆਂ ਤਕ ਪਹੁੰਚਣ ਅਤੇ ਸੇਵਾਵਾਂ ਦਾ ਲਾਭ ਉਠਾਉਣ ਲਈ ਜਾਂ ਤਾਂ ਯੂ.ਏ.ਐਨ. ਪੋਰਟਲ ਜਾਂ ‘ਉਮੰਗ’ ਐਪ ਦਾ ਪ੍ਰਯੋਗ ਕਰਦੇ ਹਨ। ਇਹ ਸੇਵਾਵਾਂ ਦੋਹਾਂ ਮੰਚਾਂ ਉਤੇ ਉਪਲਬਧ ਰਹਿਣਗੀਆਂ, ਜਦਕਿ ਨਵਾਂ ਸਮਰਪਿਤ ਐਪ ਈ.ਪੀ.ਐਫ਼.ਓ. ਗ੍ਰਾਹਕਾਂ ਲਈ ਸੇਵਾਵਾਂ ਦੀ ਪਹੁੰਚ ਅਤੇ ਵੰਡ ’ਚ ਸੁਧਾਰ ਕਰੇਗਾ।
ਸੂਤਰ ਨੇ ਕਿਹਾ ਕਿ ਅੰਸ਼ਧਾਰਕ ਮੋਬਾਇਲ ਐਪ ਜ਼ਰੀਏ ਅਪਣੇ ਬੈਂਕ ਖਾਤਿਆਂ ’ਚ ਟਰਾਂਸਫਰ ਕਰਨ ਲਈ ਉਪਲਬਧ ਪਾਤਰ ਈ.ਪੀ.ਐਫ਼. ਬਾਕੀ ਰਕਮ ਵੇਖ ਸਕਣਗੇ। ਉਨ੍ਹਾਂ ਨੂੰ ਲੈਣ-ਦੇਣ ਪੂਰਾ ਕਰਨ ਲਈ ਅਪਣੇ ਜੋੜੇ ਗਏ ਯੂ.ਪੀ.ਐਫ. ਪਿਨ ਦਾ ਪ੍ਰਯੋਗ ਕਰਨ ਦੀ ਇਜਾਜ਼ਤ ਦਿਤੀ ਜਾਵੇਗੀ, ਜਿਸ ਨਾਲ ਬੈਂਕ ਖਾਤਿਆਂ ’ਚ ਪੈਸੇ ਦਾ ਸੁਰੱਖਿਅਤ ਟਰਾਂਸਫ਼ਰ ਯਕੀਨੀ ਹੋਵੇਗਾ। ਈ.ਪੀ.ਐਫ਼.ਓ. ਫਿਲਹਾਲ ਇਸ ਸੇਵਾ ਦੀ ਟੈਸਟਿੰਗ ਕਰ ਰਿਹਾ ਹੈ।