ਲੋਕਾਂ 'ਤੇ ਪਈ ਮਹਿੰਗਾਈ ਦੀ ਮਾਰ, ਪੈਟਰੋਲ- ਡੀਜ਼ਲ ਦੇ ਨਾਲ ਹੁਣ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੱਚੇ ਤੇਲ ਦੀ ਕੀਮਤ ਵੱਧ ਕੇ 70 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਈ ਹੈ ਜੋ ਪਿੱਛਲੇ 20 ਮਹੀਨੇ ਵਿੱਚ ਸਭ ਤੋਂ ਵੱਧ ਹੈ।

Petrol-Diesel price Today

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਤੇਲ ਦੀਆਂ 'ਚ ਵਾਧਾ ਹੋਣ ਕਰਕੇ ਜਨਤਾ ਬਹੁਤ ਪ੍ਰੇਸ਼ਾਨ ਹੈ। ਤੇਲ ਦੀਆਂ ਕੀਮਤਾਂ ਦੇ ਨਾਲ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਦਾ ਅਸਰ ਆਮ ਆਦਮੀ ਦੀ ਜੇਬ 'ਤੇ ਪੈਣਾ ਤੈਅ ਹੈ। ਬੀਤੇ ਦਿਨੀ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਸੰਸਦ ਵਿਚ ਹੰਗਾਮਾ ਹੋਇਆ।

ਕੱਚੇ ਤੇਲ ਦੀ ਕੀਮਤ
ਕੱਚੇ ਤੇਲ ਦੀ ਕੀਮਤ ਵੱਧ ਕੇ 70 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਈ ਹੈ ਜੋ ਪਿੱਛਲੇ 20 ਮਹੀਨੇ ਵਿੱਚ ਸਭ ਤੋਂ ਵੱਧ ਹੈ। ਚਾਰ ਦਿਨ ਵਿੱਚ ਕੱਚੇ ਤੇਲ ਦੀ ਕਮੀਤ ਵਿੱਚ 6 ਡਾਲਰ ਪ੍ਰਤੀ ਬੈਰਲ ਦਾ ਵਾਧਾ ਹੋਇਆ ਹੈ।  

ਇੰਡੀਅਨ ਆਇਲ ਦੇ ਅੰਕੜਿਆਂ 'ਤੇ ਨਜ਼ਰ ਕਰੀਏ ਜੇਕਰ ਤਾਂ ਦਿੱਲੀ ਵਿਚ ਪੈਟਰੋਲ 33.54 ਰੁਪਏ ਅਤੇ ਡੀਜ਼ਲ 35.22 ਰੁਪਏ ਪ੍ਰਤੀ ਲੀਟਰ ਹੈ। ਡੀਲਰ ਦਾ ਕਮਿਸ਼ਨ ਵੀ ਪੈਟਰੋਲ 'ਤੇ 3.69 ਰੁਪਏ ਅਤੇ ਡੀਜ਼ਲ' ਤੇ 2.51 ਰੁਪਏ ਹੈ। ਇਸ 'ਤੇ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਦਾ ਟੈਕਸ ਇੰਨਾ ਜ਼ਿਆਦਾ ਹੈ ਕਿ ਕੀਮਤ 100 ਦੇ ਅੰਕੜੇ ਨੂੰ ਛੂਹ ਰਹੀ ਹੈ।  

ਦੂਤੇ ਪਾਸੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਕੁਝ ਦਿਨਾਂ ਤੋਂ ਲਗਾਤਾਰ ਡੀਜ਼ਲ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਕੁਝ ਰਾਹਤ ਮਿਲੀ। ਮੰਗਲਵਾਰ ਨੂੰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਚਾਰ ਪੈਸੇ ਦੀ ਕਮੀ ਆਈ ਹੈ।