ਪੀ.ਐਨ.ਬੀ. ਘੋਟਾਲੇ 'ਚ ਬੀ.ਓ.ਆਈ. ਦਾ 200 ਕਰੋੜ ਦਾ ਕਰਜ਼ਾ, ਕਾਰਵਾਈ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜਨਤਕ ਖੇਤਰ ਦੇ ਬੈਂਕ ਆਫ਼ ਇੰਡੀਆ (ਬੀ.ਓ.ਆਈ.) ਨੇ ਪੰਜਾਬ ਨੈਸ਼ਨਲ ਬੈਂਕ ਧੋਖਾਧੜ੍ਹੀ ਮਾਮਲੇ 'ਚ 200 ਕਰੋੜ ਰੁਪਏ ਦਾ ਕਰਜ਼...

Punjab National Bank

ਹੈਦਰਾਬਾਦ, 8 ਮਈ: ਜਨਤਕ ਖੇਤਰ ਦੇ ਬੈਂਕ ਆਫ਼ ਇੰਡੀਆ (ਬੀ.ਓ.ਆਈ.) ਨੇ ਪੰਜਾਬ ਨੈਸ਼ਨਲ ਬੈਂਕ ਧੋਖਾਧੜ੍ਹੀ ਮਾਮਲੇ 'ਚ 200 ਕਰੋੜ ਰੁਪਏ ਦਾ ਕਰਜ਼ ਦੇ ਰੱਖਿਆ ਹੈ ਅਤੇ ਬੈਂਕ ਨੇ ਨੀਰਵ ਮੋਦੀ ਦੀਆਂ ਕੰਪਨੀਆਂ ਵਿਰੁਧ ਦੀਵਾਲੀਆ ਕਾਨੂੰਨ ਤਹਿਤ ਕਾਰਵਾਈ ਸ਼ੁਰੂ ਕਰ ਦਿਤੀ ਹੈ।ਬੈਂਕ ਆਫ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਪਾਲਕ ਅਧਿਕਾਰੀ ਦੀਨਬੰਧੁ ਮਹਾਂਪਾਤਰ ਨੇ ਦਸਿਆ ਕਿ ਅਸੀਂ (ਪੀ.ਐਨ.ਬੀ. ਧੋਖਾਧੜੀ ਮਾਮਲੇ 'ਚ) ਕੁਝ ਕਰਜ਼ ਦਿਤਾ ਹੋਇਆ ਹੈ। ਅਸੀਂ ਹੱਲ ਪ੍ਰਕਿਰਿਆ 'ਚ ਹਿੱਸਾ ਲੈ ਰਹੇ ਹਾਂ। ਇਹ ਕਰੀਬ 200 ਕਰੋੜ ਰੁਪਏ ਹਨ। ਅਸੀਂ ਵਿਦੇਸ਼ਾਂ 'ਚ ਵੀ ਲੋਨ ਹੱਲ ਪ੍ਰਕਿਰਿਆ 'ਚ ਹਿਸਾ ਲੈ ਰਹੇ ਹਾਂ। 

ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਨੇ ਪੰਜਾਬ ਨੈਸ਼ਨਲ ਬੈਂਕ 'ਚ ਧੋਖਾਧੜੀ ਕਰ ਕੇ ਗਾਰੰਟੀ ਪੱਤਰ (ਐਲ.ਓ.ਯੂ.) ਰਾਹੀਂ 13,000 ਕਰੋੜ ਰੁਪਏ ਦਾ ਘੋਟਾਲਾ ਕੀਤਾ। ਇਹ ਬੈਂਕ ਖੇਤਰ 'ਚ ਹੁਣ ਤਕ ਦਾ ਸੱਭ ਤੋਂ ਵੱਡਾ ਘੋਟਾਲਾ ਹੈ। ਮਹਾਂਪਾਤਰ ਨੇ ਕਿਹਾ ਕਿ ਅਕਤੂਬਰ-ਦਸੰਬਰ ਤਿਮਾਹੀ 'ਚ ਬੈਂਕ ਦਾ ਮੁਨਾਫ਼ਾ ਪ੍ਰਭਾਵਤ ਹੋਇਆ। ਇਸ ਦਾ ਮੁੱਖ ਕਾਰਨ ਉਨ੍ਹਾਂ ਵੱਡੇ ਖ਼ਾਤਿਆਂ ਲਈ ਜ਼ਿਆਦਾ ਪ੍ਰੋਵੀਜ਼ਨ ਹੈ, ਜਿਸ ਦੀ ਰੇਟਿੰਗ ਘਟੀ ਹੈ। ਬੈਂਕ ਨੂੰ 31 ਦਸੰਬਰ ਨੂੰ ਸਮਾਪਤ ਤਿਮਾਹੀ 'ਚ 2,341.10 ਕਰੋੜ ਰੁਪਏ ਦਾ ਸ਼ੁਧ ਘਾਟਾ ਹੋਇਆ ਹੈ।  (ਏਜੰਸੀ)