ਕਮਜ਼ੋਰ ਵਿਸ਼ਵ ਰੁਝਾਨ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਡਿਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੱਚੇ ਤੇਲ ਦਾ ਮੁੱਲ 76 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੋਂ ਉਤੇ ਜਾਣ...

Sensex

ਮੁੰਬਈ, 9 ਮਈ : ਕਮਜ਼ੋਰ ਵਿਸ਼ਵ ਰੁਝਾਨ ਨਾਲ ਮੁੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਅੱਜ ਸ਼ੁਰੂਆਤੀ ਕਾਰੋਬਾਰ 'ਚ 82 ਅੰਕ ਡਿੱਗਿਆ।ਈਰਾਨ ਪਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਹਟਣ ਦੇ ਟਰੰਪ ਦੇ ਐਲਾਨ ਤੋਂ ਬਾਅਦ ਜ਼ਮੀਨੀ ਸਿਆਸੀ ਤਣਾਅ 'ਚ ਵਾਧੇ ਦਾ ਸ਼ੱਕ ਕਾਰਨ ਵਿਸ਼ਵ ਬਾਜ਼ਾਰ ਵਿਚ ਗਿਰਾਵਟ ਦਾ ਰੁਝਾਨ ਰਿਹਾ। ਕੱਚੇ ਤੇਲ ਦਾ ਮੁੱਲ 76 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੋਂ ਉਤੇ ਜਾਣ, ਵਿਦੇਸ਼ੀ ਪੂੰਜੀ ਨਿਕਾਸੀ ਅਤੇ ਰੁਪਏ 'ਚ ਗਿਰਾਵਟ ਦਾ ਅਸਰ ਵੀ ਬਾਜ਼ਾਰ 'ਤੇ ਪਿਆ। ਇਹ ਅਸਰ ਹੋਰ ਏਸ਼ੀਆਈ ਬਾਜ਼ਾਰਾਂ 'ਚ ਵੀ ਦੇਖਣ ਨੂੰ ਮਿਲਿਆ। 30 ਸ਼ੇਅਰਾਂ 'ਤੇ ਆਧਾਰਤ ਸੰਵੇਦੀ ਸੂਚਕ ਅੰਕ 82.12 ਅੰਕ ਯਾਨੀ 0.23 ਫ਼ੀ ਸਦੀ ਡਿੱਗ ਕੇ 35,134.20 ਅੰਕ 'ਤੇ ਰਿਹਾ।

ਪਿਛਲੇ ਦੋ ਕਾਰੋਬਾਰੀ ਪੱਧਰ 'ਚ ਸੈਂਸੈਕਸ 300.94 ਅੰਕ ਚੜ੍ਹਿਆ।ਇਸ ਦੌਰਾਨ, ਕੱਲ ਦੇ ਕਾਰੋਬਾਰੀ ਦਿਨ 'ਚ ਵਿਦੇਸ਼ੀ ਨਿਵੇਸ਼ਕਾਂ ਨੇ 97.15 ਕਰੋੜ ਰੁਪਏ  ਦੇ ਸ਼ੇਅਰ ਦੀ ਵਿਕਰੀ ਕੀਤੀ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 923.25 ਕਰੋੜ ਦੇ ਸ਼ੇਅਰ ਖ਼ਰੀਦੇ। ਹੋਰ ਏਸ਼ੀਆਈ ਬਾਜ਼ਾਰਾਂ 'ਚ ਹਾਂਗ ਕਾਂਗ ਦਾ ਹੇਂਗ ਸੇਂਗ 0.04 ਫ਼ੀ ਸਦੀ ਜਦਕਿ ਸ਼ੰਘਾਈ ਕੰਪੋਜ਼ਿਟ ਸੂਚਕ ਅੰਕ ਸ਼ੁਰੂਆਤੀ ਕਾਰੋਬਾਰੀ 'ਚ 0.16 ਫ਼ੀ ਸਦੀ ਡਿਗਿਆ। ਜਾਪਾਨ ਦਾ ਨਿਕੇਈ ਸੂਚਕ ਅੰਕ ਵੀ 0.43 ਫ਼ੀ ਸਦੀ ਡਿੱਗਿਆ। ਹਾਲਾਂਕਿ, ਅਮਰੀਕਾ ਦਾ ਡਾਉ ਜੋਂਸ ਉਦਯੋਗਿਕ ਔਸਤ ਕਲ ਕਾਰੋਬਾਰ ਦੇ ਅੰਤ ਤਕ 0.01 ਫ਼ੀ ਸਦੀ ਵਧਿਆ। (ਏਜੰਸੀ)