ਵਾਲਮਾਰਟ ਦੇ ਹੱਥਾਂ 'ਚ ਜਾਵੇਗਾ ਫ਼ਲਿ‍ਪਕਾਰਟ, ਅੱਜ ਹੋ ਸਕਦਾ ਸਮਝੌਤੇ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੁਨੀਆਂ ਦੀ ਸੱਭ ਤੋਂ ਵੱਡੀ ਈ - ਕਾਮਰਸ ਡੀਲ ਦਾ ਐਲਾਨ ਅੱਜ ਸ਼ਾਮ ਤਕ ਹੋ ਸਕਦਾ ਹੈ। ਅਮਰੀਕਾ ਦੀ ਵਾਲਮਾਰਟ (Walmart Inc.)  ਭਾਰਤ ਦੇ ਸੱਭ ਤੋਂ ਵੱਡੇ ਆਨਲਾਈਨ ਰਿ‍ਟੇਲ...

walmart flipkart

ਨਵੀਂ ਦਿ‍ੱਲ‍ੀ : ਦੁਨੀਆਂ ਦੀ ਸੱਭ ਤੋਂ ਵੱਡੀ ਈ - ਕਾਮਰਸ ਡੀਲ ਦਾ ਐਲਾਨ ਅੱਜ ਸ਼ਾਮ ਤਕ ਹੋ ਸਕਦਾ ਹੈ। ਅਮਰੀਕਾ ਦੀ ਵਾਲਮਾਰਟ (Walmart Inc.)  ਭਾਰਤ ਦੇ ਸੱਭ ਤੋਂ ਵੱਡੇ ਆਨਲਾਈਨ ਰਿ‍ਟੇਲਰ ਫ਼ਲਿ‍ਪਕਾਰਟ (Flipkart) 'ਚ ਵੱਡੀ ਹਿ‍ੱਸੇਦਾਰੀ ਖ਼ਰੀਦ ਰਹੀ ਹੈ। ਡੀਲ ਦੀ ਸਾਰੀਆਂ ਰਸਮੀ ਕਾਰਵਾਈਆਂ ਲਗਭਗ ਪੂਰੀ ਹੋ ਚੁਕੀਆਂ ਹਨ।

ਵਾਲਮਾਰਟ ਲਗਭਗ 21 ਅਰਬ ਡਾਲਰ 'ਚ ਫ਼ਲਿਪਕਾਰਟ 'ਚ 70 ਫ਼ੀ ਸਦੀ ਹਿ‍ੱਸੇਦਾਰੀ ਖ਼ਰੀਦ ਰਹੀ ਹੈ। ਵਾਲਮਾਰਟ ਦੇ ਮੁੱਖ ਕਾਰਜਕਾਰੀ ਅਤੇ Doug McMillon ਭਾਰਤ 'ਚ ਹਨ ਅਤੇ ਉਹ ਹੀ ਇਸ ਦਾ ਐਲਾਨ ਕਰਣਗੇ। ਫ਼ਲਿ‍ਪਕਾਰਟ ਨੇ ਵਾਲਮਾਰਟ ਤੋਂ ਜ਼ਿਆਦਾ ਹਿ‍ੱਸੇਦਾਰੀ ਖ਼ਰੀਦਣ ਤੋਂ ਪਹਿਲਾਂ ਅਪਣੀ ਸਿੰਗਾਪੁਰ ਸ‍ਥਿ‍ਤ ਮੂਲ ਕੰਪਨੀ 'ਚ 35 ਕਰੋਡ਼ ਡਾਲਰ (ਲਗਭਗ 2300 ਕਰੋਡ਼ ਰੁਪਏ) ਦੇ ਸ਼ੇਅਰਾਂ ਨੂੰ ਵਾਪਸ ਖ਼ਰੀਦ ਲਿ‍ਆ ਹੈ। ਫ਼ਲਿ‍ਪਕਾਰਟ ਨੇ ਅਜਿਹਾ ਸਿੰਗਾਪੁਰ 'ਚ ਖ਼ੁਦ ਨੂੰ ਇਕ ਵਾਰ ਫਿਰ ਤੋਂ ਪ੍ਰਾਈਵੇਟ ਲਿ‍ਮਟਿਡ ਕੰਪਨੀ ਬਣਨ ਲਈ ਕਿ‍ਤਾ ਹੈ।

ਬਿ‍ਜ਼ਨਸ ਇੰਟੈਲਿ‍ਜੈਂਸ ਪ‍ਲੇਟਫ਼ਾਰਮ ਪੇਪਰ. ਵੀਸੀ ਅਤੇ ਫ਼ਲਿ‍ਪਕਾਰਟ ਵਲੋਂ ਸਿੰਗਾਪੁਰ ਅਥਾਰਿ‍ਟੀਜ਼ ਨੂੰ ਦਿ‍ਤੇ ਦਸ‍ਤਾਵੇਜ਼ਾਂ ਮੁਤਾਬਿ‍ਕ, ਕੰਪਨੀ ਨੇ 18,95,574 ਰੀਡੀਮਏਬਲ ਪ੍ਰੈਫ਼ਰੈਂਸ ਸ਼ੇਅਰਾਂ ਅਤੇ 1,74,319 ਨਾਨ ਰੀਡੀਮਏਬਲ ਪ੍ਰੈਫ਼ਰੈਂਸ ਸ਼ੇਅਰਾਂ ਨੂੰ ਨਿਵੇਸ਼ਕਾਂ ਵਲੋਂ 35.46 ਕਰੋਡ਼ ਡਾਲਰ 'ਚ ਖ਼ਰੀਦਿਆ ਹੈ।  ਇਹ ਟਰਾਂਜੈਕ‍ਸ਼ਨ 27 ਅਪ੍ਰੈਲ ਨੂੰ ਪੂਰੀ ਹੋਈ ਹੈ।