ਮੁਕੇਸ਼ ਅੰਬਾਨੀ ਮੁੜ ਬਣੇ ਰਿਲਾਇੰਸ ਦੇ ਚੇਅਰਮੈਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੇ ਸੱਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਪੰਜ ਸਾਲ ਹੋਰ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐਲ.)  ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ...

Mukesh Ambani

ਮੁੰਬਈ, ਦੇਸ਼ ਦੇ ਸੱਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਪੰਜ ਸਾਲ ਹੋਰ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐਲ.)  ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਬਣੇ ਰਹਿਣਗੇ। ਕੰਪਨੀ ਦੇ ਸ਼ੇਅਰ ਧਾਰਕਾਂ ਨੇ ਉਨ੍ਹਾਂ ਦਾ ਕਾਰਜਕਾਲ ਪੰਜ ਸਾਲ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ। 61 ਸਾਲ ਦੇ ਮੁਕੇਸ਼ ਅੰਬਾਨੀ ਸਿਰਫ 30 ਸਾਲ ਦੀ ਉਮਰ ਵਿਚ 1977 ਵਿਚ ਕੰਪਨੀ ਦੇ ਨਿਰਦੇਸ਼ਕ ਮੰਡਲ ਵਿਚ ਸ਼ਾਮਲ ਹੋ ਗਏ ਸਨ। ਜੁਲਾਈ 2002 ਵਿਚ ਰਿਲਾਇੰਸ ਸਮੂਹ ਦੇ ਸੰਸਥਾਪਕ ਤੇ ਉਨ੍ਹਾਂ  ਦੇ  ਪਿਤਾ ਧੀਰੂਭਾਈ ਅੰਬਾਨੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਕੰਪਨੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।

ਹਾਲ ਹੀ ਵਿਚ ਮੁੰਬਈ ਵਿਚ ਕੰਪਨੀ ਦੀ 41ਵੀਆਂ ਏ.ਜੀ.ਐਮ. ਵਿਚ ਉਨ੍ਹਾਂ ਦੇ ਕਾਰਜਕਾਲ ਨੂੰ ਹੋਰ ਪੰਜ ਸਾਲ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿਤੀ ਗਈ। ਮੁਕੇਸ਼ ਅੰਬਾਨੀ ਦਾ ਮੌਜੂਦਾ ਕਾਰਜਕਾਲ 2019 ਵਿਚ ਖ਼ਤਮ ਹੋ ਰਿਹਾ ਹੈ। ਇਸ ਤਰ੍ਹਾਂ 2024 ਤਕ ਉਨ੍ਹਾਂ ਦੇ ਕਾਰਜਕਾਲ ਨੂੰ ਵਿਸਥਾਰ ਮਿਲ ਗਿਆ ਹੈ।
ਸ਼ੇਅਰ ਬਾਜ਼ਾਰ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ, ਮੁਕੇਸ਼ ਅੰਬਾਨੀ ਦੇ ਕਾਰਜਕਾਲ ਨੂੰ ਪੰਜ ਸਾਲ ਵਧਾਉਣ ਦੇ ਪ੍ਰਸਤਾਵ ਦੇ ਪੱਖ ਵਿਚ 98.5 ਫ਼ੀ ਸਦੀ ਵੋਟਾਂ ਪਈਆਂ। ਲਗਾਤਾਰ ਦਸ ਸਾਲਾਂ ਤੋਂ ਉਨ੍ਹਾਂ  ਦੇ ਬੋਨਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੂੰ 4.17 ਕਰੋੜ ਰੁਪਏ ਤਨਖਾਹ ਤੇ 59 ਲੱਖ ਰੁਪਏ ਦਾ ਭੱਤਾ ਦਿਤਾ ਜਾਵੇਗਾ।   (ਏਜੰਸੀ)