ਰੁਪਏ 'ਚ ਗਿਰਾਵਟ ਜਾਰੀ, ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ 10 ਪੈਸੇ ਟੁੱਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਅਤੇ ਵਿਦੇਸ਼ੀ ਪੂੰਜੀ ਨਿਕਾਸੀ 'ਚ ਅਮਰੀਕੀ ਮੁਦਰਾ ਦੀ ਮੰਗ ਦੀ ਵਧਣ ਨਾਲ ਅੱਜ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ...

Rupee Down

ਮੁੰਬਈ, 10 ਮਈ : ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਅਤੇ ਵਿਦੇਸ਼ੀ ਪੂੰਜੀ ਨਿਕਾਸੀ 'ਚ ਅਮਰੀਕੀ ਮੁਦਰਾ ਦੀ ਮੰਗ ਦੀ ਵਧਣ ਨਾਲ ਅੱਜ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਡਿੱਗ ਕੇ 15 ਮਹੀਨੇ ਦੇ ਹੇਠਲੇ ਪੱਧਰ 67.37 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਇਹ ਰੁਪਏ ਦੀ ਦੂਜੀ ਸਿੱਧੀ ਗਿਰਾਵਟ ਹੈ। ਡੀਲਰਾਂ ਨੇ ਕਿਹਾ ਕਿ ਅਮਰੀਕੀ ਮੁਦਰਾ 'ਚ ਆਈ ਮੰਗ ਇਸ ਦਾ ਮੁੱਖ ਕਾਰਨ ਰਿਹਾ। ਹਾਲਾਂਕਿ, ਘਰੇਲੂ ਸ਼ੇਅਰ ਬਾਜ਼ਾਰ 'ਚ ਸ਼ੁਰੂਆਤੀ ਵਾਧੇ ਨੇ ਇਸ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ।

10 ਸਾਲ ਦਾ ਅਮਰੀਕੀ ਬਾਂਡ ਦਾ ਮੁਨਾਫ਼ਾ ਵਧ ਕੇ ਤਿੰਨ ਫ਼ੀ ਸਦੀ ਦੇ ਪੱਧਰ 'ਤੇ ਪਹੁੰਚਣ ਨਾਲ ਹੋਰ ਮੁੱਖ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਡਾਲਰ 'ਚ ਮਜ਼ਬੂਤੀ ਰਹੀ। ਕੱਲ ਦੇ ਕਾਰੋਬਾਰੀ ਦਿਨ 'ਚ ਡਾਲਰ ਦੇ ਮੁਕਾਬਲੇ ਰੁਪਿਆ 19 ਪੈਸੇ ਡਿੱਗ ਕੇ 15 ਮਹੀਨੇ ਦੇ ਹੇਠਲੇ ਪੱਧਰ 67.27 ਰੁਪਏ ਪ੍ਰਤੀ ਡਾਲਰ ਬੰਦ ਹੋਇਆ ਸੀ। ਇਸ 'ਚ ਮੁੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸੂਚਕ ਅੰਕ ਸ਼ੁਰੂਆਤੀ ਕਾਰੋਬਾਰ 'ਚ 128.08 ਅੰਕ ਯਾਨੀ 0.36 ਫ਼ੀ ਸਦੀ ਵਧ ਕੇ 35,447.43 ਅੰਕ 'ਤੇ ਪਹੁੰਚ ਗਿਆ।