ਭੁੱਲ ਜਾਓ ਹੁਣ ਸੋਨਾ ਖ਼ਰੀਦਣਾ, ਤਿਓਹਾਰੀ ਸੀਜ਼ਨ ਤੋਂ ਪਹਿਲਾਂ ਪਹੁੰਚ ਤੋਂ ਬਾਹਰ ਹੋਈ ਕੀਮਤ!

ਏਜੰਸੀ

ਖ਼ਬਰਾਂ, ਵਪਾਰ

ਵੀਰਵਾਰ ਨੂੰ ਸੋਨੇ ਦੀ ਕੀਮਤ  1,800 ਡਾਲਰ ਪ੍ਰਤੀ ਔਸ ਤੋਂ ਉੱਪਰ ਸੀ....

gold price

ਵੀਰਵਾਰ ਨੂੰ ਸੋਨੇ ਦੀ ਕੀਮਤ  1,800 ਡਾਲਰ ਪ੍ਰਤੀ ਔਸ ਤੋਂ ਉੱਪਰ ਸੀ ਇਹ ਪਿਛਲੇ ਨੌਂ ਸਾਲਾਂ ਦੇ ਉੱਚੇ ਪੱਧਰ ਦੇ ਨੇੜੇ ਹੈ, ਜਿਥੇ ਸੋਨਾ ਬੁੱਧਵਾਰ ਨੂੰ ਪਹੁੰਚਿਆ ਸੀ। ਇਹ ਦੁਨੀਆ ਭਰ ਦੇ ਕੋਰੋਨਾ ਇਨਫੈਕਸ਼ਨ ਦੇ ਵੱਧ ਰਹੇ ਕੇਸਾਂ ਪ੍ਰਤੀ ਵੱਧ ਰਹੀ ਚਿੰਤਾ ਦਾ ਨਤੀਜਾ ਹੈ, ਜਿਸ ਨੇ ਆਲਮੀ ਆਰਥਿਕਤਾ ਨੂੰ ਠੱਲ੍ਹ ਪਾਈ ਹੈ। 

ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 1,809.19 ਡਾਲਰ ਪ੍ਰਤੀ ਔਸ 'ਤੇ ਸੀ। ਬੁੱਧਵਾਰ ਨੂੰ ਸੋਨਾ 1,817.71 ਡਾਲਰ ਪ੍ਰਤੀ ਔਸ 'ਤੇ ਸੀ, ਜੋ ਸਤੰਬਰ 2011 ਤੋਂ ਬਾਅਦ ਦਾ ਸਭ ਤੋਂ ਉੱਚ ਪੱਧਰ ਹੈ।

ਯੂਐਸ ਗੋਲਡ ਫਿਊਚਰ ਵੀ ਇਕ ਦਿਨ ਪਹਿਲਾਂ ਤੋਂ 0.3 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,816 ਡਾਲਰ ਪ੍ਰਤੀ ਔਸ 'ਤੇ ਬੰਦ ਹੋਇਆ ਸੀ। ਇਥੋਂ ਤਕ ਕਿ ਭਾਰਤੀ ਸਰਾਫਾ ਬਾਜ਼ਾਰ ਵਿਚ ਵੀ ਸੋਨੇ ਦੀ ਕੀਮਤ 50,500 ਰੁਪਏ ਪ੍ਰਤੀ 10 ਗ੍ਰਾਮ ਦੇ ਉਪਰ ਚਲੀ ਗਈ ਹੈ।

ਬੈਂਕ ਆਫ ਚਾਈਨਾ ਇੰਟਰਨੈਸ਼ਨਲ ਦੇ ਵਿਸ਼ਲੇਸ਼ਕ ਸ਼ੀਓ ਫੂ ਨੇ ਕਿਹਾ, 'ਬਹੁਤ ਸਾਰੀਆਂ ਚੀਜ਼ਾਂ ਇਕੋ ਸਮੇਂ ਸੋਨੇ ਦੇ ਹੱਕ ਵਿਚ ਕੰਮ ਕਰ ਰਹੀਆਂ ਹਨ। ਵਿਸ਼ਵ ਭਰ ਦੇ ਕੇਂਦਰੀ ਬੈਂਕਾਂ ਵਿੱਚ ਅਰਥ ਵਿਵਸਥਾ ਨੂੰ ਤੇਜ਼ ਕਰਨ ਲਈ ਬਾਜ਼ਾਰ ਵਿੱਚ ਨਕਦੀ ਵਧਾਉਣ ਦੇ ਉਪਾਅ ਅਤੇ ਵਿਸ਼ਵਵਿਆਪੀ ਪੱਧਰ ‘ਤੇ ਮੰਦੀ ਵਰਗੀਆਂ ਸਥਿਤੀਆਂ ਸ਼ਾਮਲ ਹਨ। ਇਨ੍ਹਾਂ ਦੇ ਕਾਰਨ, ਸੋਨੇ ਦੀ ਕੀਮਤ ਦਰਮਿਆਨੇ ਅਵਧੀ ਵਿਚ ਉੱਚੇ ਰਹਿਣ ਦੀ ਸੰਭਾਵਨਾ ਹੈ।

ਇਸ ਵਿਸ਼ਲੇਸ਼ਕ ਨੇ ਇਹ ਵੀ ਕਿਹਾ ਸੋਨੇ ਦੇ ਅੱਗੇ ਵਧਣ ਦੀ ਸੰਭਾਵਨਾ ਹੈ। ਇਹ ਸੰਭਵ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਬਿਹਤਰ ਆਰਥਿਕ ਅੰਕੜੇ ਜਾਰੀ ਕੀਤੇ ਜਾਣਗੇ, ਜੋ ਸੰਕੇਤ ਦਿੰਦੇ ਹਨ ਕਿ ਹਾਲਾਤ ਸਧਾਰਣਤਾ ਵੱਲ ਵਧ ਰਹੇ ਹਨ। ਅਜਿਹੀ ਸਥਿਤੀ ਵਿੱਚ, ਸੋਨੇ ਦੀ ਤੇਜ਼ੀ ਰੁਕ ਜਾਵੇਗੀ ਅਤੇ ਕੀਮਤਾਂ ਇੱਕ ਹੱਦ ਤੱਕ ਘੱਟ ਸਕਦੀਆਂ ਹਨ।

ਸੋਨੇ ਦੇ ਵਾਧੇ ਦਾ ਸਭ ਤੋਂ ਵੱਡਾ ਕਾਰਨ
ਕੋਰੋਨਾ ਸੰਕਰਮਣ ਦੇ ਮਾਮਲੇ ਵਿਸ਼ਵ ਭਰ ਵਿੱਚ ਵਧ ਕੇ 1.25 ਕਰੋੜ ਹੋ ਗਏ ਹਨ। ਇਸ ਮਹਾਂਮਾਰੀ ਕਾਰਨ ਹੁਣ ਤੱਕ ਪੰਜ ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਦੁਨੀਆ ਦੇ 50 ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿਚੋਂ 42 ਵਿਚ ਪਿਛਲੇ ਦੋ ਹਫ਼ਤਿਆਂ ਵਿਚ ਕੋਰੋਨਾ ਦੀ ਲਾਗ ਦੇ ਮਾਮਲੇ ਵਧੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ