ਏਅਰ ਇੰਡੀਆ ਐਕਸਪ੍ਰੈਸ ਨੇ ਕੀਤਾ ‘ਫਰੀਡਮ ਸੇਲ’ ਦਾ ਐਲਾਨ, ਤਿਓਹਾਰਾਂ ਦੇ ਮੌਸਮ ਲਈ ਟਿਕਟਾਂ ਕੀਤੀਆਂ ਸਸਤੀਆਂ
ਘਰੇਲੂ ਅਤੇ ਕੌਮਾਂਤਰੀ ਨੈੱਟਵਰਕ ਉਤੇ 1,279 ਰੁਪਏ ਤੋਂ ਸ਼ੁਰੂ ਹੋਣ ਵਾਲੀਆਂ ਲਗਭਗ 50 ਲੱਖ ਸੀਟਾਂ ਦੀ ਪੇਸ਼ਕਸ਼ ਕੀਤੀ ਗਈ
Air India
ਕੋਚੀ : ਏਅਰ ਇੰਡੀਆ ਐਕਸਪ੍ਰੈਸ ਨੇ ਭਾਰਤ ਦੇ 79ਵੇਂ ਸੁਤੰਤਰਤਾ ਦਿਵਸ ਦੇ ਮੌਕੇ ਉਤੇ ‘ਫਰੀਡਮ ਸੇਲ’ ਦਾ ਐਲਾਨ ਕੀਤਾ ਹੈ, ਜਿਸ ’ਚ ਘਰੇਲੂ ਅਤੇ ਕੌਮਾਂਤਰੀ ਨੈੱਟਵਰਕ ਉਤੇ 1,279 ਰੁਪਏ ਤੋਂ ਸ਼ੁਰੂ ਹੋਣ ਵਾਲੀਆਂ ਲਗਭਗ 50 ਲੱਖ ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਹੈ।
ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ 19 ਅਗੱਸਤ ਤੋਂ 31 ਮਾਰਚ, 2026 ਤਕ ਯਾਤਰਾ ਲਈ ਬੁਕਿੰਗ 15 ਅਗੱਸਤ ਤਕ ਖੁੱਲ੍ਹੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਘਰੇਲੂ ਉਡਾਣਾਂ ਲਈ ਕਿਰਾਇਆ ਸਿਰਫ 1,279 ਰੁਪਏ ਅਤੇ ਕੌਮਾਂਤਰੀ ਉਡਾਣਾਂ ਲਈ 4,279 ਰੁਪਏ ਤੋਂ ਸ਼ੁਰੂ ਹੁੰਦਾ ਹੈ, ਇਹ ਵਿਕਰੀ ਨਵੇਂ ਭਾਰਤ ਵਿਚ ਆਜ਼ਾਦੀ, ਸੰਪਰਕ ਅਤੇ ਪਹੁੰਚ ਯੋਗਤਾ ਦਾ ਜਸ਼ਨ ਹੈ।