ਚਾਂਦੀ ਦੀ ਕੀਮਤ 11,500 ਰੁਪਏ ਵਧ ਕੇ 1.92 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਸਿਖਰ ਉਤੇ ਪਹੁੰਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਸਾਲ ਚਾਂਦੀ ਦੀਆਂ ਕੀਮਤਾਂ ਵਿਚ 1,02,300 ਰੁਪਏ ਜਾਂ 114.04 ਫ਼ੀ ਸਦੀ ਦਾ ਵਾਧਾ ਹੋਇਆ

Silver price rises by Rs 11,500 to touch new high of Rs 1.92 lakh per kg

ਨਵੀਂ ਦਿੱਲੀ : ਕੌਮੀ  ਰਾਜਧਾਨੀ ’ਚ ਚਾਂਦੀ ਦੀਆਂ ਕੀਮਤਾਂ ’ਚ ਕਰੀਬ ਦੋ ਮਹੀਨਿਆਂ ’ਚ ਇਕ ਦਿਨ ’ਚ ਸੱਭ ਤੋਂ ਵੱਧ ਉਛਾਲ ਵੇਖਿਆ  ਗਿਆ ਹੈ ਅਤੇ 11,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਸਿਖਰ ਉਤੇ  ਪਹੁੰਚ ਗਿਆ ਹੈ।

ਕੁਲ ਭਾਰਤ ਸਰਾਫਾ ਐਸੋਸੀਏਸ਼ਨ ਮੁਤਾਬਕ ਇਸ ਸਾਲ ਹੁਣ ਤਕ, ਚਾਂਦੀ ਦੀਆਂ ਕੀਮਤਾਂ ਵਿਚ 1,02,300 ਰੁਪਏ ਜਾਂ 114.04 ਫ਼ੀ ਸਦੀ  ਦਾ ਵਾਧਾ ਹੋਇਆ ਹੈ, ਜੋ 31 ਦਸੰਬਰ, 2024 ਨੂੰ 89,700 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਇਸ ਦੌਰਾਨ 99.9 ਫੀ ਸਦੀ  ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਬੁਧਵਾਰ  ਨੂੰ 800 ਰੁਪਏ ਚੜ੍ਹ ਕੇ 1,32,400 ਰੁਪਏ ਪ੍ਰਤੀ 10 ਗ੍ਰਾਮ ਉਤੇ  ਪਹੁੰਚ ਗਈ।  ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ - ਕਮੋਡਿਟੀਜ਼ ਸੌਮਿਲ ਗਾਂਧੀ ਨੇ ਕਿਹਾ, ‘‘ਬੁਧਵਾਰ  ਨੂੰ ਸੋਨੇ ਨੇ ਇਕ  ਮਾਮੂਲੀ ਲਾਭ ਨਾਲ ਕਾਰੋਬਾਰ ਕੀਤਾ। ਨਰਮ ਅਮਰੀਕੀ ਡਾਲਰ ਅਤੇ ਫੈਡਰਲ ਰਿਜ਼ਰਵ ਦੀਆਂ ਦਰਾਂ ਵਿਚ ਕਟੌਤੀ ਦੀਆਂ ਪੱਕੀ ਉਮੀਦਾਂ ਨੇ ਕੀਮਤਾਂ ਦਾ ਸਮਰਥਨ ਕੀਤਾ।’’ (ਪੀਟੀਆਈ)