ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਤੋੜਿਆ ਰਿਕਾਰਡ, ਕਈ ਸ਼ਹਿਰਾਂ 'ਚ 90 ਰੁਪਏ ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਈ ਸ਼ਹਿਰਾਂ 'ਚ ਪੈਟਰੋਲ ਦੀ ਕੀਮਤ 90 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਈ ਹੈ।

Petrol Price Today

ਨਵੀਂ ਦਿੱਲੀ- ਤੇਲ ਕੰਪਨੀਆਂ ਨੇ ਅੱਜ ਫਿਰ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਵਾਧਾ ਕੀਤਾ ਹੈ। ਦੇਸ਼ 'ਚ ਅੱਜ ਲਗਾਤਾਰ ਤੀਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫਾ ਹੋਇਆ ਹੈ। ਨਵੀਂ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 'ਚ 25 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 'ਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਸੂਤਰਾਂ ਦੇ ਮੁਤਾਬਿਕ ਕਈ ਸ਼ਹਿਰਾਂ 'ਚ ਪੈਟਰੋਲ ਦੀ ਕੀਮਤ 90 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਈ ਹੈ।

ਜਾਣੋ ਰਾਜਾਂ 'ਚ ਪੈਟਰੋਲ ਡੀਜ਼ਲ​ ਦੀ ਕੀਮਤਾਂ 
ਮੁੰਬਈ ਦੀ ਗੱਲ ਕਰੀਏ ਤਾਂ ਉੱਥੇ ਪੈਟਰੋਲ 94 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਿਆ। ਮੁੰਬਈ 'ਚ ਪੈਟਰੋਲ ਦੀ ਕੀਮਤ ਜਲਦ ਹੀ ਸੈਂਚਰੀ ਲਾ ਸਕਦਾ ਹੈ। ਦਿੱਲੀ ਵਿਚ ਡੀਜ਼ਲ ਦੀ ਕੀਮਤ 78.03 ਰੁਪਏ ਅਤੇ ਮੁੰਬਈ ਦੀ ਸਰਵਪੱਖੀ ਉੱਚ ਕੀਮਤ 84.94 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਸਾਲ ਹੁਣ ਤਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 3.89 ਰੁਪਏ ਅਤੇ 3.86 ਰੁਪਏ ਪ੍ਰਤੀ ਲੀਟਰ ਵਧੀਆਂ ਹਨ।

ਦਿੱਲੀ 
ਡੀਜ਼ਲ -78.03 
ਪੈਟਰੋਲ- 87.85
ਕੋਲਕਾਤਾ 
ਡੀਜ਼ਲ-81.61 
ਪੈਟਰੋਲ-89.16

ਮੁੰਬਈ 
ਡੀਜ਼ਲ-84.94 
ਪੈਟਰੋਲ-94.36
ਚੇਨਈ 
ਡੀਜ਼ਲ- 83.18 
ਪੈਟਰੋਲ- 90.18