ਟਾਟਾ ਟੈਲੀ ਦਾ ਰਲੇਵਾਂ: ਦੂਰਸੰਚਾਰ ਵਿਭਾਗ ਨੇ ਏਅਰਟੈਲ ਤੋਂ 7,200 ਕਰੋੜ ਰੁਪਏ ਦੀ ਬੈਂਕ ਗਰੰਟੀ ਮੰਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੂਰਸੰਚਾਰ ਮੰਤਰੀ ਮਨੋਜ ਸਿਨਹਾ ਨੇ 9 ਅਪ੍ਰੈਲ ਨੂੰ ਰਲੇਵੇਂ ਨੂੰ ਮੰਜ਼ੂਰੀ ਦੇ ਦਿਤੀ ਸੀ

Tata Tele merger

ਨਵੀਂ ਦਿੱਲੀ : ਦੂਰਸੰਚਾਰ ਵਿਭਾਗ ਨੇ ਟਾਟਾ ਟੈਲੀਸਰਵੀਸੇਜ਼ ਦੇ ਭਾਰਤੀ ਏਅਰਟੈਲ ਵਿਚ ਰਲੇਵੇਂ ਨੂੰ ਮੰਜ਼ੂਰੀ ਦੇ ਦਿਤੀ ਹੈ। ਹਾਲਾਂਕਿ, ਇਸ ਦੇ ਲਈ ਸ਼ਰਤ ਰੱਖੀ ਗਈ ਹੈ ਕਿ ਸੂਨੀਲ ਮਿੱਤਲ ਦੀ ਅਗੁਆਈ ਵਾਲੀ ਕੰਪਨੀ ਨੂੰ 7200 ਕਰੋੜ ਰੁਪਏ ਦੀ ਬੈਂਕ ਗਰੰਟੀ ਦੇਣੀ ਹੋਵੇਗੀ। ਇਕ ਅਧਿਕਾਰੀ ਨੇ ਦਸਿਆ ਕਿ ਦੂਰਸੰਚਾਰ ਮੰਤਰੀ ਮਨੋਜ ਸਿਨਹਾ ਨੇ 9 ਅਪ੍ਰੈਲ ਨੂੰ ਰਲੇਵੇਂ ਨੂੰ ਮੰਜ਼ੂਰੀ ਦੇ ਦਿਤੀ ਸੀ।

ਅਧਿਕਾਰੀ ਨੇ ਕਿਹਾ ਕਿ ਮੰਤਰੀ ਦੀ ਮੰਜ਼ੂਰੀ ਤੋਂ ਬਾਅਦ ਦੂਰਸੰਚਾਰ ਵਿਭਾਗ ਨੇ ਏਅਰਟੈਲ ਤੋਂ 7200 ਕਰੋੜ ਰੁਪਏ ਦੀ ਬੈਂਕ ਗਰੰਟੀ ਦੇਣ ਨੂੰ ਕਿਹਾ ਹੈ। ਅਧਿਕਾਰੀ ਨੇ ਕਿਹਾ ਕਿ ਰਲੇਵੇਂ ਨੂੰ ਰਿਕਾਰਡ 'ਤੇ ਲੇਣ ਤੋਂ ਪਹਿਲਾਂ ਦੋਵੇਂ ਕੰਪਨੀਆਂ ਨੂੰ ਅਦਾਲਤੀ ਮਾਮਲਿਆਂ ਦੇ ਬਾਰੇ ਅਪਣੇ ਵਲੋਂ ਵਚਨਬੱਧਤਾ ਦੇਣੀ ਹੋਵੇਗੀ। ਇਸ ਰਲੇਵੇਂ ਨੂੰ ਤੱਦ ਰਿਕਾਰਡ 'ਤੇ ਲਿਆ ਜਾਵੇਗਾ ਜਦੋਂ ਏਅਰਟੈਲ ਇਕਬਾਰਗੀ ਇਕਮੁਸ਼ਤ ਡਿਊਟੀ ਦੇ ਰੂਪ ਵਿਚ 6000 ਕਰੋੜ ਰੁਪਏ ਦੀ ਬੈਂਕ ਗਰੰਟੀ ਦੇ ਦੇਵੇਗਾ।

ਇਸ ਤੋਂ ਇਲਾਵਾ ਟੀ.ਟੀ.ਐੱਸ.ਐੱਲ ਤੋਂ ਮਿਲਣ ਵਾਲੇ ਸਪੈਕਟ੍ਰਮ ਲਈ 1200 ਕਰੋੜ ਰੁਪਏ ਦੀ ਹੋਰ ਬੈਂਕ ਗਰੰਟੀ ਦੇਵੇਗਾ। ਇਸ ਕਰਾਰ ਦੇ ਤਹਿਤ ਏਅਰਟੈਲ 19 ਦੂਰਸੰਚਾਰ ਸਰਕਲਾਂ ਵਿਚ ਟਾਟਾ ਦੇ ਉਪਭੋਗਤਾ ਮੋਬਾਇਲ ਕਰੋਬਾਰ ਨੂੰ ਅਪਣੇ ਹੱਥ ਵਿਚ ਲਏਗੀ। ਇਸ ਰਲੇਵੇਂ ਤੋਂ ਏਅਰਟੈਲ ਦੇ ਸਪੈਕਟ੍ਰਮ ਨੂੰ ਹੋਰ ਮਜ਼ਬੂਤੀ ਮਿਲੇਗੀ।