ਸਚਿਨ ਦਾ ਫ਼ਲਿਪਕਾਰਟ ਛੱਡ ਕੇ ਜਾਣਾ ਅਸਲੀਅਤ 'ਚ ਦੁਖਦ : ਬਿੰਨੀ ਬੰਸਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਫ਼ਲਿਪਕਾਰਟ-ਵਾਲਮਾਰਟ ਸੌਦੇ ਦੇ ਐਲਾਨ ਤੋਂ ਬਾਅਦ ਜੈ-ਵੀਰੂ ਮੰਨੇ ਜਾਣ ਵਾਲੇ ਦੋ ਦੋਸਤ ਵੱਖ ਹੋ ਗਏ ਹਨ। ਸਚਿਨ ਬੰਸਲ ਨੇ 11 ਸਾਲ ਪਹਿਲਾਂ ਬਣਾਈ ਕੰਪਨੀ ਨੂੰ ....

Flipkart

ਨਵੀਂ ਦਿੱਲੀ, ਫ਼ਲਿਪਕਾਰਟ-ਵਾਲਮਾਰਟ ਸੌਦੇ ਦੇ ਐਲਾਨ ਤੋਂ ਬਾਅਦ ਜੈ-ਵੀਰੂ ਮੰਨੇ ਜਾਣ ਵਾਲੇ ਦੋ ਦੋਸਤ ਵੱਖ ਹੋ ਗਏ ਹਨ। ਸਚਿਨ ਬੰਸਲ ਨੇ 11 ਸਾਲ ਪਹਿਲਾਂ ਬਣਾਈ ਕੰਪਨੀ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ, ਜੋ ਕਿ ਦੂਜਿਆਂ ਲਈ ਦੁਖ਼ਦ ਸਮਾਂ ਹੈ। ਫ਼ਲਿਪਕਾਰਟ ਦੇ ਸਾਥੀ-ਸੰਸਥਾਪਕ ਬਿੰਨੀ ਬੰਸਲ ਨੇ ਕਿਹਾ ਕਿ ਸਚਿਨ ਬੰਸਲ ਦਾ ਕੰਪਨੀ ਛੱਡਣ ਦਾ ਫ਼ੈਸਲਾ ਬਹੁਤ ਹੀ ਭਾਵੁਕ ਪਲ ਸੀ। ਬਿੰਨੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਤੁਸੀਂ ਸਚਿਨ ਨੂੰ ਮਨਾਉਣ ਜਾਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਥੋੜ੍ਹਾ ਹੋਵੇਗਾ। ਵਾਲਮਾਰਟ ਦੇ ਫ਼ਲਿਪਕਾਰਟ 'ਚ ਜ਼ਿਆਦਾ ਹਿੱਸੇਦਾਰੀ ਹਾਸਲ ਕਰਨ ਤੋਂ ਬਾਅਦ ਸਚਿਨ ਨੇ ਅਪਣੇ 5.5 ਫ਼ੀ ਸਦੀ ਹਿੱਸੇਦਾਰੀ ਇਕ ਅਰਬ ਡਾਲਰ 'ਚ ਵੇਚ ਦਿਤੀ ਅਤੇ ਕੰਪਨੀ ਛੱਡ ਦਿਤੀ। 

ਬਿੰਨੀ ਨੇ ਫ਼ਲਿਪਕਾਰਟ ਦੇ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਕਿਸੇ ਵੀ ਹੋਰ ਚੀਜ਼ ਤੋਂ ਜ਼ਿਆਦਾ ਇਹ ਸਾਡੇ ਸੱਭ ਲਈ ਬਹੁਤ ਹੀ ਭਾਵੁਕ ਸਮਾਂ ਹੈ। ਸਚਿਨ ਤੇ ਮੈਂ ਇੱਕਠੇ ਲੰਮਾ ਰਸਤਾ ਤੈਅ ਕੀਤਾ ਹੈ। ਅਸੀਂ 2005 'ਚ ਜਦੋਂ ਮਿਲੇ ਸੀ ਤਾਂ ਅਸੀਂ ਆਈ.ਆਈ.ਟੀ. ਦਿੱਲੀ ਤੋਂ ਨਿਕਲੇ ਸੀ। ਅਸੀਂ ਦੋਹੇਂ ਬੰਗਲੌਰ ਗਏ। ਆਈ.ਆਈ.ਟੀ. ਦਿੱਲੀ ਤੋਂ ਸਾਡਾ ਅੱਠ ਲੋਕਾਂ ਦਾ ਸਮੂਹ ਸੀ। ਅਸੀਂ ਸੱਭ ਚੰਗੇ ਦੋਸਤ ਸਨ। ਉਥੇ ਹੀ,  ਦੂਜੇ ਪਾਸੇ ਸਚਿਨ ਬੰਸਲ ਨੇ ਅਪਣੇ ਫ਼ੇਸਬੁਕ ਪੋਸਟ 'ਚ ਕਿਹਾ ਕਿ ਫ਼ਲਿਪਕਾਰਟ 'ਚ ਮੇਰਾ ਕੰਮ ਪੂਰਾ ਹੋ ਗਿਆ ਹੈ ਤੇ ਫ਼ਲਿਪਕਾਰਟ ਤੋਂ ਜਾਣ ਤੇ ਕਮਾ ਕੇ ਦੂਜੇ ਦੇ ਹੱਥ 'ਚ ਦੇਣ ਦਾ ਸਮਾਂ ਹੈ।  (ਏਜੰਸੀ)