ਮਹਿੰਦਰਾ ਐਂਡ ਮਹਿੰਦਰਾ ਦਾ ਮੁਨਾਫ਼ਾ 67.2 ਫ਼ੀ ਸਦ ਵਧਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਮੁਨਾਫ਼ਾ 67.2 ਫ਼ੀ ਸਦੀ ਵਧ ਕੇ 1,257 ਕਰੋੜ ਰੁਪਏ ਹੋ ਗਿਆ ਹੈ..............

Mahindra

ਨਵੀਂ ਦਿੱਲੀ : ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਮੁਨਾਫ਼ਾ 67.2 ਫ਼ੀ ਸਦੀ ਵਧ ਕੇ 1,257 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਮੁਨਾਫ਼ਾ 752 ਕਰੋੜ ਰੁਪਏ ਰਿਹਾ ਸੀ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਆਮਦਨ 22.8 ਫ਼ੀ ਸਦੀ ਵਧ ਕੇ 13,358 ਕਰੋੜ ਰੁਪਏ 'ਤੇ ਪਹੁੰਚ ਗਈ ਹੈ।

ਵਿੱਤ ਸਾਲ 2018 ਦੀ ਪਹਿਲੀ ਤਿਮਾਹੀ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਆਮਦਨ 10,877.5 ਕਰੋੜ ਰੁਪਏ ਰਹੀ ਸੀ। ਸਾਲ ਦਰ ਸਾਲ ਆਧਾਰ 'ਤੇ ਪਹਿਲੀ ਤਿਮਾਹੀ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਐਬਿਟਡਾ 1,434 ਕਰੋੜ ਰੁਪਏ ਤੋਂ ਵਧ ਕੇ 2,110 ਕਰੋੜ ਰੁਪਏ ਰਿਹਾ ਹੈ।   (ਏਜੰਸੀ)