Gold Price Today: ਮੁੜ ਅੱਜ ਫਿਰ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੋਨੇ ਦਾ ਭਾਅ ਬੁੱਧਵਾਰ ਸਵੇਰੇ 09:07 ਵਜੇ 151 ਰੁਪਏ ਦੀ ਗਿਰਾਵਟ ਨਾਲ 50,350 ਰੁਪਏ ਪ੍ਰਤੀ 10 ਗ੍ਰਾਮ 'ਤੇ Trend ਕਰਦਾ ਦਿਖਾਈ ਦੇ ਰਿਹਾ ਹੈ।

gold

ਨਵੀਂ ਦਿੱਲੀ- ਦੇਸ਼ ਭਰ 'ਚ ਸੋਨੇ ਚਾਂਦੀ ਦੀ ਕੀਮਤਾਂ 'ਚ ਲਗਾਤਾਰ ਭਾਰੀ ਗਿਰਾਵਟ ਆ ਰਹੀ ਹੈ। ਘਰੇਲੂ ਵਾਅਦਾ ਬਾਜ਼ਾਰ 'ਚ ਅੱਜ ਸੋਨੇ ਦੇ ਭਾਅ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਐੱਮਸੀਐਕਸ ਐਕਸਚੈਂਜ 'ਤੇ ਦਸੰਬਰ ਵਾਅਦਾ ਦੇ ਸੋਨੇ ਦਾ ਭਾਅ ਬੁੱਧਵਾਰ ਸਵੇਰੇ 09:07 ਵਜੇ 151 ਰੁਪਏ ਦੀ ਗਿਰਾਵਟ ਨਾਲ 50,350 ਰੁਪਏ ਪ੍ਰਤੀ 10 ਗ੍ਰਾਮ 'ਹੈ। 

ਐਚਡੀਐਫਸੀ ਸਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਭਾਰਤ ਵਿਚ ਸੋਨੇ ਦੀਆਂ ਕੀਮਤਾਂ ਵਿਚ 'ਸੁਧਾਰ' ਧਨਤੇਰਸ ਤੋਂ ਪਹਿਲਾਂ ਇਸ ਦੀਆਂ ਤਿਉਹਾਰਾਂ ਦੀਆਂ ਖਰੀਦਾਂ ਵਿਚ ਵਾਧਾ ਕਰ ਸਕਦਾ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ 1,886 ਡਾਲਰ ਪ੍ਰਤੀ ਓਸ ਤੇ ਸੀ। ਜਦੋਂਕਿ ਚਾਂਦੀ 24.31 ਡਾਲਰ ਪ੍ਰਤੀ ਓਸ 'ਤੇ ਸਥਿਰ ਰਹੀ। 

ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ 5 ਫਰਵਰੀ 2021 ਦੇ ਸੋਨੇ ਦਾ ਵਾਅਦਾ ਭਾਅ ਇਸ ਸਮੇਂ 101 ਰੁਪਏ ਦੀ ਗਿਰਾਵਟ ਨਾਲ 50,476 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੈਂਡ ਕਰਦਾ ਦਿਖਿਆ। ਸੋਨੇ ਨਾਲ ਹੀ ਚਾਂਦੀ ਦੀ ਘਰੇਲੂ ਵਾਅਦਾ ਕੀਮਤ 'ਚ ਵੀ ਬੁੱਧਵਾਰ ਸਵੇਰੇ ਗਿਰਾਵਟ ਦੇਖਣ ਨੂੰ ਮਿਲੀ ਹੈ। ਐੱਸਸੀਐਕਸ 'ਤੇ ਬੁੱਧਵਾਰ ਸਵੇਰੇ 9:46 ਵਜੇ ਦਸੰਬਰ ਵਾਅਦਾ ਦੀ ਚਾਂਦੀ ਦਾ ਭਾਅ 324 ਰੁਪਏ ਦੀ ਗਿਰਵਾਟ ਨਾਲ 62,720 ਰੁਪਏ ਪ੍ਰਤੀ ਕਿਲੋ ਗ੍ਰਾਮ 'ਤੇ ਟਰੈਂਡ ਕਰਦਾ ਦਿਖਾਈ ਦਿੱਤਾ।