Inflation: ਪ੍ਰਚੂਨ ਮਹਿੰਗਾਈ ਦਸੰਬਰ ’ਚ 4 ਮਹੀਨਿਆਂ ਦੇ ਉੱਚੇ ਪੱਧਰ 5.69 ਫੀ ਸਦੀ ’ਤੇ ਪਹੁੰਚ ਗਈ 

ਏਜੰਸੀ

ਖ਼ਬਰਾਂ, ਵਪਾਰ

ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਪ੍ਰਚੂਨ ਮਹਿੰਗਾਈ ਦਸੰਬਰ ’ਚ ਚਾਰ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ

File Photo

Inflation: ਪ੍ਰਚੂਨ ਮਹਿੰਗਾਈ ’ਚ ਵਾਧੇ ਦਾ ਦੌਰ ਜਾਰੀ ਹੈ।  ਸਬਜ਼ੀਆਂ, ਦਾਲਾਂ ਅਤੇ ਮਸਾਲੇ ਮਹਿੰਗੇ ਹੋਣ ਨਾਲ ਪ੍ਰਚੂਨ ਮਹਿੰਗਾਈ ਦਸੰਬਰ ’ਚ ਤੇਜ਼ੀ ਨਾਲ ਵਧ ਕੇ ਚਾਰ ਮਹੀਨਿਆਂ ਦੇ ਉੱਚੇ ਪੱਧਰ 5.69 ਫੀ ਸਦੀ ’ਤੇ ਪਹੁੰਚ ਗਈ।

ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ’ਤੇ ਆਧਾਰਤ ਮਹਿੰਗਾਈ ਨਵੰਬਰ 2023 ’ਚ 5.55 ਫੀ ਸਦੀ ਅਤੇ ਦਸੰਬਰ 2022 ’ਚ 5.72 ਫੀ ਸਦੀ ਸੀ। ਕੌਮੀ ਅੰਕੜਾ ਦਫਤਰ (ਐੱਨ.ਐੱਸ.ਓ.) ਦੇ ਅੰਕੜਿਆਂ ਮੁਤਾਬਕ ਖੁਰਾਕੀ ਵਸਤਾਂ ਦੀ ਪ੍ਰਚੂਨ ਮਹਿੰਗਾਈ ਦਸੰਬਰ 2023 ’ਚ ਵਧ ਕੇ 9.53 ਫੀ ਸਦੀ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 8.7 ਫੀ ਸਦੀ ਅਤੇ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 4.9 ਫੀ ਸਦੀ ਸੀ।

ਇਸ ਤੋਂ ਪਹਿਲਾਂ ਪਿਛਲੇ ਸਾਲ ਅਗੱਸਤ ’ਚ ਇਹ 6.83 ਫੀ ਸਦੀ ਸੀ। ਤਾਜ਼ਾ ਅੰਕੜਿਆਂ ਮੁਤਾਬਕ ਦਸੰਬਰ ’ਚ ਸਬਜ਼ੀਆਂ ਦੀ ਮਹਿੰਗਾਈ ਦਰ 27.64 ਫੀ ਸਦੀ ਸੀ। ਦਾਲਾਂ ਅਤੇ ਮਸਾਲਿਆਂ ਦੀਆਂ ਕੀਮਤਾਂ ’ਚ ਵਾਧਾ ਕ੍ਰਮਵਾਰ 20.73 ਫ਼ੀ ਸਦੀ ਅਤੇ 19.69 ਫ਼ੀ ਸਦੀ ਸੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਾਲਾਂਕਿ, ਸਮੀਖਿਆ ਅਧੀਨ ਮਹੀਨੇ ਦੌਰਾਨ ਤੇਲ ਅਤੇ ਚਰਬੀ ਦੀਆਂ ਕੀਮਤਾਂ ’ਚ 14.96 ਫ਼ੀ ਸਦੀ ਦੀ ਗਿਰਾਵਟ ਆਈ। ਦਸੰਬਰ ’ਚ ਪੇਂਡੂ ਖੇਤਰਾਂ ’ਚ ਪ੍ਰਚੂਨ ਮਹਿੰਗਾਈ ਦਰ 5.93 ਫੀ ਸਦੀ ਅਤੇ ਸ਼ਹਿਰੀ ਖੇਤਰ ’ਚ 5.46 ਫੀ ਸਦੀ ਸੀ। ਹਾਲਾਂਕਿ, ਪੇਂਡੂ ਖੇਤਰਾਂ ’ਚ ਖੁਰਾਕੀ ਵਸਤਾਂ ਦੀ ਮਹਿੰਗਾਈ ਸ਼ਹਿਰੀ ਖੇਤਰਾਂ ਨਾਲੋਂ ਘੱਟ ਸੀ।

ਕੜਿਆਂ ’ਤੇ ਟਿਪਣੀ ਕਰਦਿਆਂ ਇਕਰਾ ਰੇਟਿੰਗਜ਼ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਸੀ.ਪੀ.ਆਈ. ਮਹਿੰਗਾਈ ’ਚ ਮਹੀਨੇ-ਦਰ-ਮਹੀਨੇ ਵਾਧਾ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਹੋਇਆ ਹੈ। ਹੋਰ ਉਪ-ਸਮੂਹਾਂ ’ਚ, ਕੀਮਤਾਂ ਜਾਂ ਤਾਂ ਘੱਟ ਹੋਈਆਂ ਹਨ ਜਾਂ ਸਾਲਾਨਾ ਆਧਾਰ ’ਤੇ ਲਗਭਗ ਸਥਿਰ ਹਨ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਚੀਜ਼ਾਂ ’ਚ ਸਬਜ਼ੀਆਂ ਨੇ ਮਹਿੰਗਾਈ ਵਧਣ ’ਚ ਸੱਭ ਤੋਂ ਵੱਧ ਭੂਮਿਕਾ ਨਿਭਾਈ। 

ਭਾਰਤੀ ਰਿਜ਼ਰਵ ਬੈਂਕ ਮੁਦਰਾ ਨੀਤੀ ਸਮੀਖਿਆ ’ਤੇ ਵਿਚਾਰ ਕਰਦੇ ਸਮੇਂ ਮੁੱਖ ਤੌਰ ’ਤੇ ਪ੍ਰਚੂਨ ਮਹਿੰਗਾਈ ਨੂੰ ਧਿਆਨ ’ਚ ਰੱਖਦਾ ਹੈ। ਇਸ ਕੋਲ 2 ਫ਼ੀ ਸਦੀ ਦੇ ਮਾਰਜਨ ਨਾਲ ਮਹਿੰਗਾਈ ਨੂੰ 4 ਫ਼ੀ ਸਦੀ ’ਤੇ ਰੱਖਣ ਦਾ ਹੁਕਮ ਹੈ। ਐਨਐਸਓ ਦੇ ਅੰਕੜਿਆਂ ਮੁਤਾਬਕ ਦਿੱਲੀ ’ਚ ਮਹਿੰਗਾਈ ਦਰ ਸੱਭ ਤੋਂ ਘੱਟ 2.95 ਫੀ ਸਦੀ ਰਹੀ, ਜਦਕਿ ਓਡੀਸ਼ਾ ’ਚ ਸੱਭ ਤੋਂ ਵੱਧ ਮਹਿੰਗਾਈ 8.73 ਫੀ ਸਦੀ ਰਹੀ।