Paytm Payments Bank News: ਪੇਟੀਐਮ ਪੇਮੈਂਟਸ ਬੈਂਕ ਵਿਰੁਧ ਕਾਰਵਾਈ ਦੀ ਸਮੀਖਿਆ ਦੀ ਗੁੰਜਾਇਸ਼ ਬਹੁਤ ਘੱਟ: ਗਵਰਨਰ ਸ਼ਕਤੀਕਾਂਤ ਦਾਸ

ਏਜੰਸੀ

ਖ਼ਬਰਾਂ, ਵਪਾਰ

ਉਨ੍ਹਾਂ ਇਹ ਵੀ ਕਿਹਾ ਕਿ ਆਰਬੀਆਈ ਵਿਆਪਕ ਮੁਲਾਂਕਣ ਤੋਂ ਬਾਅਦ ਹੀ ਨਿਯੰਤ੍ਰਿਤ ਸੰਸਥਾਵਾਂ ਵਿਰੁਧ ਕਾਰਵਾਈ ਕਰਦਾ ਹੈ।

'Hardly any room to review' action against Paytm Payments Bank: RBI Governor

Paytm Payments Bank News:  ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਕਿਹਾ ਕਿ ਪੇਟੀਐਮ ਪੇਮੈਂਟਸ ਬੈਂਕ (ਪੀਪੀਬੀਐਲ) ਵਿਰੁਧ ਕੀਤੀ ਗਈ ਕਾਰਵਾਈ ਦੀ ਸਮੀਖਿਆ ਕਰਨ ਦੀ 'ਬਹੁਤ ਹੀ ਘੱਟ ਗੁੰਜਾਇਸ਼' ਹੈ।

ਪੇਟੀਐਮ ਪੇਮੈਂਟਸ ਬੈਂਕ ਵਿਰੁਧ ਇਕ ਵੱਡੀ ਕਾਰਵਾਈ ਕਰਦੇ ਹੋਏ, ਆਰਬੀਆਈ ਨੇ 29 ਫਰਵਰੀ ਤੋਂ ਬਾਅਦ ਕਿਸੇ ਵੀ ਗਾਹਕ ਖਾਤੇ, ਵਾਲਿਟ, ਫਾਸਟੈਗ ਅਤੇ ਹੋਰ ਯੰਤਰਾਂ ਵਿਚ ਜਮ੍ਹਾਂ ਰਕਮਾਂ ਨੂੰ ਸਵੀਕਾਰ ਕਰਨ ਜਾਂ ਟਾਪ-ਅੱਪ ਕਰਨ ਤੋਂ ਰੋਕ ਦਿਤਾ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਦਾਸ ਨੇ ਕਿਹਾ ਕਿ ਪੇਟੀਐਮ ਪੇਮੈਂਟਸ ਬੈਂਕ ਵਿਰੁਧ ਕੀਤੀ ਗਈ ਕਾਰਵਾਈ ਦੀ ਸਮੀਖਿਆ ਦੀ ‘ਸ਼ਾਇਦ ਹੀ ਕੋਈ ਗੁੰਜਾਇਸ਼’ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਆਰਬੀਆਈ ਵਿਆਪਕ ਮੁਲਾਂਕਣ ਤੋਂ ਬਾਅਦ ਹੀ ਨਿਯੰਤ੍ਰਿਤ ਸੰਸਥਾਵਾਂ ਵਿਰੁਧ ਕਾਰਵਾਈ ਕਰਦਾ ਹੈ। ਦਾਸ ਨੇ ਜ਼ੋਰ ਦਿਤਾ ਕਿ ਰੈਗੂਲੇਟਰ ਵਿੱਤੀ ਤਕਨਾਲੋਜੀ (ਫਿਨਟੈਕ) ਸੈਕਟਰ ਦਾ ਸਮਰਥਨ ਕਰਦਾ ਹੈ ਅਤੇ ਗਾਹਕਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹੋਏ ਵਿੱਤੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

(For more Punjabi news apart from 'Hardly any room to review' action against Paytm Payments Bank: RBI Governor, stay tuned to Rozana Spokesman)