ਸ਼ੇਅਰ ਬਜ਼ਾਰ 'ਚ ਭਾਰੀ ਗਿਰਾਵਟ, ਸੈਂਸੈਕਸ 1785 ਅੰਕ ਤੋਂ ਜ਼ਿਆਦਾ ਟੁੱਟਿਆ, ਨਿਫ਼ਟੀ 14000 ਦੇ ਕਰੀਬ

ਏਜੰਸੀ

ਖ਼ਬਰਾਂ, ਵਪਾਰ

ਸਵੇਰੇ 9.32 'ਤੇ ਸੈਂਸੈਕਸ 1404.47 ਅੰਕ ਦੀ ਗਿਰਾਵਟ ਨਾਲ 48,186.85 ਅਤੇ ਨਿਫਟੀ 416.30 ਅੰਕ ਟੁੱਟ ਕੇ 14,418.55 ਦੇ ਪੱਧਰ 'ਤੇ ਕਾਰੋਬਾਰ ਕਰ ਰਹੇ ਸੀ। 

Sensex

ਨਵੀਂ ਦਿੱਲੀ - ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰ ਵਾਲੇ ਦਿਨ ਸ਼ੇਅਰ ਬਜ਼ਾਰ ਗਿਰਾਵਟ ਨਾਲ ਖੁਲ੍ਹਿਆ। ਦਿਨ ਦੇ ਕਾਰੋਬਾਰ ਦੇ ਦੌਰਾਨ ਸੈਂਸੈਕਸ 1785.01 ਅੰਕ ਟੁੱਟਕੇ 47,806.31 ਅਤੇ ਨਿਫਟੀ 545.90 ਅੰਕ ਡਿੱਗ ਕੇ 14,288.95 ਦੇ ਪੱਧਰ 'ਤੇ ਚਲਾ ਗਿਆ ਹੈ। ਸਵੇਰੇ 09:17 ਵਜੇ ਬੰਬੇ ਸਟੇਸ਼ਨ ਐਕਸਚੇਂਜ ਦੇ ਮੁੱਖ ਸੂਚਕ ਅੰਕ ਸੈਂਸੈਕਸ 836.18 ਅੰਕਾਂ ਦੀ ਗਿਰਾਵਟ ਦੇ ਨਾਲ 48,755.14 ਦੇ ਪੱਧਰ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 269.20 ਅੰਕ ਟੁੱਟਣ ਤੋਂ ਬਾਅਦ 14,565.65 ਦੇ ਪੱਧਰ 'ਤੇ ਕਾਰੋਬਾਰ ਕਰ ਰਹੇ ਸੀ।

ਸਵੇਰੇ 9.32 'ਤੇ ਸੈਂਸੈਕਸ 1404.47 ਅੰਕ ਦੀ ਗਿਰਾਵਟ ਨਾਲ 48,186.85 ਅਤੇ ਨਿਫਟੀ 416.30 ਅੰਕ ਟੁੱਟ ਕੇ 14,418.55 ਦੇ ਪੱਧਰ 'ਤੇ ਕਾਰੋਬਾਰ ਕਰ ਰਹੇ ਸੀ। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ ਸੀ। ਸੈਂਸੈਕਸ 154.89 ਹੇਠਾਂ 49591.32 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ ਨਿਫਟੀ 38.95 ਅੰਕਾਂ ਦੀ ਗਿਰਾਵਟ ਨਾਲ 14834.85 ਦੇ ਪੱਧਰ 'ਤੇ ਬੰਦ ਹੋਇਆ ਸੀ।

ਪਿਛਲੇ ਕਾਰੋਬਾਰੀ ਵਾਲੇ ਦਿਨ ਸੈਂਸੇਕਸ 162.52 ਪ੍ਰਤੀਸ਼ਤ ਦੀ ਗਿਰਾਵਟ ਨਾਲ 49583.69 ਦੇ ਪੱਧਰ 'ਤੇ ਖੁੱਲ੍ਹਾ ਸੀ ਤੇ ਨਿਫਟੀ 40.90 ਅੰਕਾਂ ਦੀ ਗਿਰਾਵਟ ਦੇ ਨਾਲ 14832.90 ਦੇ ਪੱਧਰ 'ਤੇ ਖੁੱਲ੍ਹਾ ਸੀ। ਅੱਜ ਦੇ ਪ੍ਰਮੁੱਖ ਹਿੱਸੇਦਾਰਾਂ ਵਿਚ ਇੰਫੋਸਿਸ ਤੋਂ ਇਲਾਵਾ ਸਾਰੇ ਸ਼ੇਅਰਾਂ ਵਿਚ ਗਿਰਾਵਟ ਆਈ। ਸਿਖ਼ਰ ਗਿਰਵਾਟ ਵਾਲੇ ਸ਼ੇਅਰਾਂ ਵਿਚ ਹਿੰਦੁਸਤਾਨ ਯੂਨਿਲੀਵਰ ਲਿਮਟਿਡ, ਸਨ ਫਾਰਮਾ, ਨੇਸਲੇ ਇੰਡੀਆ, ਡਾਕਟਰ ਰੈਡੀ, ਟੀਸੀਐਸ, ਐਚਡੀਐਫਸੀ, ਬਜਾਜ ਆਟੋ, ਬਜਾਜ ਫਾਈਨੈਂਸ, ਇੰਡੀਸਾਈਡ ਬੈਂਕ, ਰਿਲਾਇੰਸ, ਟੈਕ ਮਿੱਤਰ, ਆਈਟੀਸੀ, ਆਈਸੀਆਈਸੀਆਈ ਬੈਂਕ, ਐਚਸੀਐੱਲ ਟੇਕ, ਪਾਵਰ ਗਰਿਡ ਅਤੇ ਓਐੱਨਜੀਸੀ ਸ਼ਾਮਿਲ ਹਨ।