WhatsApp ਦੀ ਸਭ ਤੋਂ ਵੱਡੀ ਅਪਡੇਟ, ਜਾਣੋ ਨਵੀਂ ਅਪਡੇਟ ਦੀਆਂ ਧਮਾਕੇਦਾਰ ਵਿਸ਼ੇਸ਼ਤਾਵਾਂ
Meta AI ਹੁਣ ਵਟਸਐਪ ’ਤੇ ਹੋਵੇਗਾ ਉਪਲਬਧ
ਚੰਡੀਗੜ੍ਹ: ਸਭ ਤੋਂ ਵੱਧ ਪ੍ਰਯੋਗ ਕੀਤੀ ਜਾਣ ਵਾਲੀਆਂ ਮੋਬਾਈਲ ਐਪਸ ’ਚੋਂ ਇਕ WhatsApp ਹੁਣ AI ਨਾਲ ਲੈਸ ਹੋ ਗਿਆ ਹੈ। ਸ਼ਾਇਦ ਹੁਣ ਤਕ ਦੀ WhatsApp ਦੀ ਸਭ ਤੋਂ ਵੱਡੀ ਅਪਡੇਟ ’ਚ ਤੁਸੀਂ Meta AI bot ਨਾਲ ਵੀ ਚੈਟ ਕਰ ਸਕੋਗੇ। ਨਵੀਂ ਅਪਡੇਟ ਤੋਂ ਬਾਅਦ WhatsApp ਦੇ ਨਵੇਂ ਮੈਸੇਜ ਨੂੰ ਲਿਖਣ ਵਾਲੇ ਬਟਨ ’ਤੇ ਇਕ ਨੀਲਾ ਚੱਕਰ ਬਣ ਗਿਆ ਹੈ ਜਿਸ ’ਤੇ ਕਲਿੱਕ ਕਰਦਿਆਂ ਹੀ ਤੁਸੀਂ ਚੈਟਬੋਟ ਨਾਲ ਚੈਟ ਕਰਨਾ ਸ਼ੁਰੂ ਦਿਉਗੇ।
ਫਿਰ ਕੀ ਹੈ, ਇੱਥੇ ਤੁਸੀਂ ਅਪਣੇ ਕਿਸੇ ਵੀ ਸਵਾਲ ਦਾ ਜਵਾਬ ਪ੍ਰਾਪਤ ਕਰ ਸਕਦੇ ਹੋ। ਗੂਗਲ ’ਤੇ ਜਾਣ ਦੀ ਵੀ ਜ਼ਰੂਰਤ ਨਹੀਂ। ਇਹੀ ਨਹੀਂ ਇਹ ਚੈਟਬੋਟ Generate AI ਨਾਲ ਵੀ ਲੈਸ ਹੈ ਜਿਸ ਨਾਲ ਤੁਸੀਂ ਕੁਝ ਵੀ ਲਿਖ ਕੇ ਤਸਵੀਰਾਂ ਅਤੇ GIF ਬਣਾ ਸਕਦੇ ਹੋ। ਕਿਸੇ ਭਾਸ਼ਾ ਨੂੰ ਟਰਾਂਸਲੇਟ ਕਰ ਸਕਦੇ ਹੋ ਅਤੇ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ, ਜਿਸ ਦੀਆਂ ਹੱਦਾਂ ਤੁਸੀਂ ਅਪਣੀ ਰਚਨਾਤਮਕਤਾ ਨਾਲ ਜਿੰਨੀਆਂ ਮਰਜ਼ੀ ਵਿਸ਼ਾਲ ਕਰ ਸਕਦੇ ਹੋ।
ਕਿਸ ਤਰ੍ਹਾਂ ਪ੍ਰਯੋਗ ਕਰੀਏ Meta AI
WhatsApp ਨੇ Meta AI ਨੂੰ ਪੂਰੇ ਭਾਰਤ ’ਚ ਜਾਰੀ ਕਰਨਾ ਸ਼ੁਰੂ ਕਰ ਦਿਤਾ ਹੈ ਅਤੇ ਕਈ ਲੋਕਾਂ ਦੇ ਫ਼ੋਨਾਂ ’ਤੇ ਇਹ ਖ਼ੁਦ ਹੀ ਪ੍ਰਗਟ ਹੋ ਰਿਹਾ ਹੈ। ਜੇਕਰ ਤੁਹਾਡੇ ਫ਼ੋਨ ’ਤੇ ਅਜੇ ਤਕ ਤੁਹਾਨੂੰ ਇਹ ਵਿਸ਼ੇਸ਼ਤਾ ਨਹੀਂ ਦਿਸੀ ਹੈ ਤਾਂ ਆਪਣਾ WhatsApp ਅਪਡੇਟ ਕਰੋ। ਨੀਲੇ ਗੋਲੇ ’ਤੇ ਟੈਪ ਕਰ ਕੇ Meta AI ਨਾਲ ਚੈਟ ਸ਼ੁਰੂ ਕਰੋ, ਸੰਦੇਸ਼ ਟਾਇਪ ਕਰ ਕੇ ਭੇਜੋ ਅਤੇ ਤੁਰੰਤ ਜਵਾਬ ਹਾਸਲ ਕਰੋ।